ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ ਹੋਏ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗੁਰੂ ਹਰ ਸਹਾਏ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਏ ਨਤਮਸਤਕ
ਗੁਰੂ ਹਰ ਸਹਾਏ, (ਫਿਰੋਜ਼ਪੁਰ), 11 ਅਪ੍ਰੈਲ (ਹਰਚਰਨ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਇੰਚਾਰਜ ਅਤੇ ਅਕਾਲੀ ਦਲ ਦੀ ਟਿਕਟ ’ਤੇ ਚੌਣ ਲੜਨ ਵਾਲੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ, ਜੋ ਕਿ ਪੰਚਾਇਤ ਚੋਣਾਂ ਦੌਰਾਨ ਹਿੰਸਕ ਝੜਪ ਨਾਲ਼ ਸੰਬੰਧਿਤ ਇਕ ਮਾਮਲੇ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਕਪੂਰਥਲਾ ਦੀ ਜੇਲ੍ਹ ਵਿਚ ਸਨ। ਉਨ੍ਹਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ,ਜਿਸ ਦੇ ਚੱਲਦਿਆਂ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਜੇਲ੍ਹ ’ਚੋਂ ਰਿਹਾਅ ਹੋ ਕੇ ਆਪਣੇ ਪਿੰਡ ਚੱਕ ਸੁਹੇਲੇ ਵਾਲਾ ਜਾਣ ਤੋਂ ਪਹਿਲਾਂ ਗੁਰੂ ਹਰ ਸਹਾਏ ਹਲਕੇ ’ਚ ਪਹੁੰਚੇ, ਜਿੱਥੇ ਪਿੰਡ ਗੁਦੜ ਢੰਡੀ, ਫਰੀਦਕੋਟ ਰੋਡ, ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਦੁਕਾਨਦਾਰਾਂ ਅਤੇ ਅਕਾਲੀ ਦਲ ਦੇ ਸਮਰੱਥਕਾਂ ਵਲੋਂ ਗੁਰੂ ਹਰ ਸਹਾਏ ਵਿਖੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਗੁਰਦੁਆਰਾ ਵਿਸ਼ਕਰਮਾ ਸਾਹਿਬ ਅਤੇ ਬੇਰ ਸਾਹਿਬ ਗੁਰੂ ਹਰ ਸਹਾਏ ਵਿਖੇ ਵਰਦੇਵ ਸਿੰਘ ਨੋਨੀ ਮਾਨ ਨਤਮਸਤਕ ਹੋਏ। ਅਕਾਲੀ ਆਗੂ ਨੋਨੀ ਮਾਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ’ਚ ਜੁੜੇ ਸਮੱਰਥਕਾਂ ਨੇ ਸਵਾਗਤ ਕੀਤਾ। ਇਸ ਮੌਕੇ ’ਤੇ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ,ਸਮੇਤ ਵੱਡੀ ਗਿਣਤੀ ਤੋਂ ਹਲਕਾ ਗੁਰੂ ਹਰ ਸਹਾਏ ਦੇ ਪਿੰਡਾਂ ਤੋਂ ਅਕਾਲੀ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਗਰਮਜੋਸ਼ੀ ਨਾਲ ਵਰਦੇਵ ਸਿੰਘ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਉਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਕੇ ਸੱਚਾਈ ਲਈ ਰਾਹ ਪੱਧਰਾ ਕੀਤਾ ਹੈ।
;
;
;
;
;
;
;
;