ਵਰਿੰਦਾਵਨ ਹਾਦਸੇ ’ਚ ਮ੍ਰਿਤਕ ਮੀਨੂੰ ਬਾਂਸਲ ਦਾ ਹੋਇਆ ਅੰਤਿਮ ਸੰਸਕਾਰ
ਦੁੱਗਰੀ, (ਲੁਧਿਆਣਾ) 11 ਅਪ੍ਰੈਲ (ਮਨਜੀਤ ਸਿੰਘ ਦੁੱਗਰੀ, ਪਰਮਿੰਦਰ ਆਹੂਜਾ)- ਵਰਿੰਦਾਵਨ ਵਿਚ ਕਿਸ਼ਤੀ ਪਲਟਨ ਕਾਰਨ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ ਮੀਨੂੰ ਬਾਂਸਲ ਦਾ ਅੱਜ ਲੁਧਿਆਣਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਬੇਟੀ ਡਿੰਕੀ ਬਾਂਸਲ ਅਜੇ ਵੀ ਲਾਪਤਾ ਹੈ। ਜਦਕਿ ਰਾਕੇਸ਼ ਗੁਲਾਟੀ ਅਤੇ ਉਨਾਂ ਦੀ ਪਤਨੀ ਅੰਜੂ ਗੁਲਾਟੀ ਦਾ ਬਾਅਦ ਦੁਪਹਿਰ ਅੰਤਿਮ ਸੰਸਕਾਰ ਹੋਵੇਗਾ। ਇਸ ਮੌਕੇ ਮੀਨੂੰ ਬਾਂਸਲ ਦੇ ਬੇਟੇ ਨਿਖਿਲ ਬਾਂਸਲ ਨੇ ਯੂ.ਪੀ. ਪ੍ਰਸ਼ਾਸਨ ਤੋਂ ਆਪਣੀ ਭੈਣ ਦੀ ਜਲਦੀ ਤੋਂ ਜਲਦੀ ਭਾਲ ਕਰਨ ਦੀ ਅਪੀਲ ਕੀਤੀ। ਉੱਥੇ ਹੀ ਇਲਾਕਾ ਐਮ.ਐਲ.ਏ. ਕੁਲਵੰਤ ਸਿੰਘ ਸਿੱਧੂ, ਪੰਜਾਬ ਭਾਜਪਾ ਜਨਰਲ ਸਕੱਤਰ ਅਨਿਲ ਸਰੀਨ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
;
;
;
;
;
;
;
;
;