JALANDHAR WEATHER

ਵਿਸ਼ਵ ਜੰਗਾਂ 'ਚ ਹਿੱਸਾ ਲੈਣ ਵਾਲੇ ਸਿੱਖ ਸੈਨਿਕਾਂ ਦੀ ਸਾਊਥਾਲ 'ਚ ਬਣੇਗੀ ਯਾਦਗਾਰ

ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਲੋਂ ਵਿਸ਼ਵ ਜੰਗਾਂ 'ਚ ਹਿੱਸਾ ਲੈਣ ਵਾਲੇ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਸਾਊਥਾਲ ਵਿਚ ਇਕ 'ਸਿੱਖ ਯੁੱਧ ਯਾਦਗਰ' ਬਣਨ ਜਾ ਰਹੀ ਹੈ | ਇਹ ਯਾਦ ਬਰਤਾਨਵੀ ਫ਼ੌਜ ਵਿਚ ਸਿੱਖ ਸੈਨਿਕਾਂ ਦੇ ਇਤਿਹਾਸਕ ਯੋਗਦਾਨ ਅਤੇ ਕੁਰਬਾਨੀਆਂ ਦੀ ਯਾਦ ਵਿਚ ਤਿਆਰ ਕੀਤੀ ਜਾਵੇਗੀ | ਸਾਊਥਾਲ ਦੇ ਮੈਨਰ ਹਾਊਸ ਦੇ ਗਰਾਊਾਡ ਵਿਚ ਯਾਦਗਰ ਬਣਾਉਣ ਲਈ ਈਲਿੰਗ ਕੌਂਸਲ ਕੋਲ ਇਕ ਅਰਜ਼ੀ ਬਿ੍ਟਿਸ਼ ਸਿੱਖ ਐਸੋਸ਼ੀਏਸ਼ਨ ਵਲੋਂ ਦਿੱਤੀ ਗਈ ਹੈ, ਜਿਸ ਦੇ ਚੇਅਰਮੈਨ ਲਾਰਡ ਰੰਮੀ ਰੇਂਜ਼ਰ ਹਨ, ਜਿਨ੍ਹਾਂ ਦਾ ਨਾਂਅ ਅਰਜ਼ੀ ਵਿਚ ਦਿੱਤਾ ਗਿਆ ਹੈ | ਰੰਮੀ ਰੇਂਜ਼ਰ ਖ਼ੁਦ ਵੀ ਸਿੱਖ ਹਨ ਅਤੇ ਕੰਜ਼ਰਵੇਟਿਵ ਪਾਰਟੀ ਵਲੋਂ ਉਹ ਬਰਤਾਨਵੀ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਹਨ | ਇਸ ਯਾਦਗਰ ਦੀ ਉਸਾਰੀ ਨਿੱਜੀ ਤੌਰ 'ਤੇ ਹੋਵੇਗੀ | ਇਸ ਦਾ ਉਦੇਸ਼ ਬਿ੍ਟਿਸ਼ ਭਾਰਤੀ ਫ਼ੌਜ ਵਿਚ ਲੜਨ ਵਾਲੇ ਸਿੱਖ ਸੈਨਿਕਾਂ ਨੂੰ ਸ਼ਰਧਾਂਜਲੀ ਦੇਣਾ ਹੈ | ਸਾਊਥਾਲ ਵਿਚ ਸਿੱਖ ਯਾਦਗਾਰ ਬਣਾਉਣ ਦੇ ਸਿਧਾਂਤ ਨੂੰ ਪਹਿਲਾਂ ਈਲਿੰਗ ਕੌਂਸਲ ਤੋਂ ਪੁਰਾਣੇ ਫਾਇਰ ਸਟੇਸ਼ਨ ਦੇ ਸਾਹਮਣੇ ਇਕ ਜਗ੍ਹਾ ਲਈ ਪ੍ਰਵਾਨਗੀ ਮਿਲ ਗਈ ਸੀ, ਜਦ ਕਿ ਹੁਣ ਇਸ ਨੂੰ ਮੈਨੋਰ ਹਾਊਸ ਗਰਾਊਾਡ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਇਸ ਕਾਰਜ ਲਈ ਅੰਦਾਜ਼ਨ 20 ਲੱਖ ਪੌਂਡ ਤੱਕ ਦੀ ਲਾਗਤ ਦਾ ਅਨੁਮਾਨ ਹੈ | ਅਰਜ਼ੀ ਵਿਚ ਦੱਸਿਆ ਗਿਆ ਹੈ ਕਿ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਯਾਦਗਰ ਦਾ ਕੰਮ ਇਸ ਸਾਲ ਜੁਲਾਈ ਅਤੇ ਅਗਸਤ ਦੇ ਵਿਚਕਾਰ ਸ਼ੁਰੂ ਹੋ ਕੇ ਅਗਸਤ ਜਾਂ ਸਤੰਬਰ ਵਿਚ ਪੂਰਾ ਹੋ ਜਾਵੇਗਾ | ਇਸ ਯਾਦਗਾਰ ਵਿਚ ਇਕ ਸਿੱਖ ਸਿਪਾਹੀ ਦੀ 1.8 ਮੀਟਰ ਉੱਚੀ ਕਾਂਸੀ ਦੀ ਮੂਰਤੀ ਬਣਾਈ ਜਾਵੇਗੀ | ਇਹ ਸ਼ਿਨ ਬੇਜ ਗ੍ਰੇਨਾਈਟ ਤੋਂ ਬਣੇ 'ਪੈਡਸਟੋਨ' 'ਤੇ ਖੜ੍ਹੀ ਹੋਵੇਗੀ ਅਤੇ ਇਸ ਦੇ ਆਲੇ-ਦੁਆਲੇ ਤਿੰਨ ਪੌੜੀਆਂ ਹੋਣਗੀਆਂ, ਹਰ ਇਕ 175 ਮਿਲੀਮੀਟਰ ਉੱਚੀ, ਬੇਜ ਟ੍ਰੈਵਰਟਾਈਨ ਪੱਥਰ ਦੀ ਬਣੀ ਹੋਵੇਗੀ, ਜਿਸ ਉਤੇ 'ਮੈਨੂੰ ਇਹ ਅਸੀਸ ਦਿਓ ਹੇ ਪ੍ਰਮਾਤਮਾ, ਮੈਂ ਕਦੇ ਵੀ ਧਰਮੀ ਕੰਮਾਂ ਤੋਂ ਨਾ ਡਰਾਂ' | ਇਹ ਸਮਾਰਕ 'ਦੋ ਵਿਸ਼ਵ ਜੰਗਾਂ 'ਚ ਲੜੇ ਬਿ੍ਟਿਸ਼ ਭਾਰਤੀ ਫ਼ੌਜ ਦੇ ਸਿੱਖ ਸੈਨਿਕਾਂ' ਨੂੰ ਸਮਰਪਿਤ ਹੈ, ਲਿਖਿਆ ਹੋਵੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ