ਗੋਲ਼ੀਆਂ ਮਾਰ ਕੇ ਮਾਰੇ ਗਏ ਸੋਨੂ ਦੇ ਪਰਿਵਾਰ ਨਾਲ ਜਥੇ. ਰਣੀਕੇ ਵਲੋਂ ਦੁੱਖ ਪ੍ਰਗਟ
ਅਟਾਰੀ, (ਅੰਮ੍ਰਿਤਸਰ) 31 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਪਿੰਡ ਰਾਜਾਤਾਲ ਵਿਖੇ ਬੀਤੇ ਦਿਨ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਸੋਨੂ ਸਿੰਘ (30) ਪੁੱਤਰ ਮੇਜਰ ਸਿੰਘ ਰਾਜਾਤਾਲ ਦੇ ਪਰਿਵਾਰ ਨਾਲ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਗਰੀਬ ਪਰਿਵਾਰ ਨਾਲ ਸੰਬੰਧਿਤ ਸੋਨੂ ਸਿੰਘ ਮਜ਼ਦੂਰੀ ਕਰਕੇ ਪਤਨੀ, ਮਾਤਾ-ਪਿਤਾ ਦੀ ਦੇਖਭਾਲ ਕਰਦਾ ਸੀ। ਉਸਦੇ ਇਕ ਲੜਕਾ ਅਤੇ ਦੋ ਲੜਕੀਆਂ ਹਨ। ਸੋਨੂ ਸਿੰਘ ਦਾ ਪਿਤਾ ਮੇਜਰ ਸਿੰਘ ਵੀ ਬਜ਼ੁਰਗ ਹੈ, ਜਿਸ ਕਾਰਨ ਹੁਣ ਪਰਿਵਾਰ ਦਾ ਕੋਈ ਵੀ ਸਹਾਰਾ ਨਹੀਂ ਰਿਹਾ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਸਵਰਗੀ ਸੋਨੂ ਸਿੰਘ ਦੇ ਪਿਤਾ ਮੇਜਰ ਸਿੰਘ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਥੇਦਾਰ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਪਰਿਵਾਰ ਦੀ ਮਦਦ ਕਰੇ, ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਿਹਾ। ਇਸ ਮੌਕੇ ਜਥੇਦਾਰ ਹਰਭਜਨ ਸਿੰਘ ਮਾਹਲ, ਪੀਏ ਵਿਜੇ ਸਿੰਘ, ਅਕਾਲੀ ਆਗੂ ਸਤਨਾਮ ਸਿੰਘ ਚੰਗਿਆੜਾ ਅਤੇ ਅਕਾਲੀ ਆਗੂ ਮੌਜੂਦ ਸਨ, ਜਿਨ੍ਹਾਂ ਨੇ ਮੇਜਰ ਸਿੰਘ ਨਾਲ ਦੁੱਖ ਸਾਂਝਾ ਕੀਤਾ।
;
;
;
;
;
;
;
;