JALANDHAR WEATHER

ਅਨਾਜ ਮੰਡੀ ਰਾਜਪੁਰਾ ਵਿਖੇ ਕਣਕ ਦੀ ਫਸਲ ਆਉਣੀ ਸ਼ੁਰੂ

ਰਾਜਪੁਰਾ, 31 ਮਾਰਚ (ਰਣਜੀਤ ਸਿੰਘ)- ਅਨਾਜ ਮੰਡੀ ਰਾਜਪੁਰਾ ਵਿਖੇ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਘਵੀਰ ਸਿੰਘ ਨੰਬਰਦਾਰ ਪਿੰਡ ਖੇੜਾ ਕਜੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਣਕ ਦੀ ਫਸਲ ਕੰਬਾਈਨ ਨਾਲ ਕਟਾਈ ਹੈ ਅਤੇ ਅੱਜ ਉਹ ਮੰਡੀ ਵਿਚ ਲੈ ਕੇ ਆ ਗਏ ਹਨ। ਉਨ੍ਹਾਂ ਨੇ ਇਸ ਗੱਲ ਦਾ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵਾਰੀ ਕਣਕ ਦਾ ਝਾੜ ਵਧੀਆ ਹੈ ਤੇ ਕਣਕ ਦੀ ਬੰਪਰ ਫਸਲ ਨਿਕਲਣ ਦੀ ਪੂਰੀ ਪੂਰੀ ਸੰਭਾਵਨਾ ਹੈ। ਇਸ ਸੰਬੰਧ ਦੇ ਵਿਚ ਆੜਤੀਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਸਭ ਤੋਂ ਪਹਿਲੀ ਕਣਕ ਦੀ ਢੇਰੀ ਆਈ ਹੈ, ਇਸ ਲਈ ਉਹ ਜ਼ਮੀਂਦਾਰ ਰਘਵੀਰ ਸਿੰਘ ਨੂੰ ਮੁਬਾਰਕਬਾਦ ਪੇਸ਼ ਕਰਦੇ ਹਨ ਅਤੇ ਹੋਰ ਸਾਰੇ ਕਿਸਾਨਾਂ ਨੂੰ ਅਤੇ ਹਲਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੇ ਹਨ ਕਿ ਇਸ ਵਾਰੀ ਕਣਕ ਦੀ ਫਸਲ ਵਧੀਆ ਆਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ