ਤੇਜ਼ ਰਫਤਾਰ ਟਰਾਲੇ ਦੀ ਚਪੇਟ ’ਚ ਆਉਣ ਨਾਲ ਲੜਕੀ ਦੀ ਮੌਤ
ਸਾਹਨੇਵਾਲ, 26 ਮਾਰਚ ( ਅਮਰਜੀਤ ਮੰਗਲੀ) - ਦਿੱਲੀ ਰੋਡ ਉਤੇ ਪੈਂਦੇ ਸਾਹਨੇਵਾਲ ਕੈਰੋਂ ਹਸਪਤਾਲ ਦੇ ਨਜ਼ਦੀਕ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਦੋਰਾਹੇ ਵਲੋਂ ਆਉਂਦੇ ਇਕ ਤੇਜ਼ ਰਫਤਾਰ ਟਰਾਲੇ ਨੇ ਇਕ ਐਕਟਿਵਾ ਨੂੰ ਆਪਣੀ ਚਪੇਟ ’ਚ ਲੈ ਲਿਆ, ਜਿਸ ਕਾਰਨ ਸਕੂਟਰੀ ਚਾਲਕ ਚਾਚੇ ਦੇ ਪਿੱਛੇ ਬੈਠੀ ਨੌਜਵਾਨ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਲੜਕੀ ਦੀ ਪਹਿਚਾਣ 18 ਸਾਲਾ ਸੋਨਾਲੀ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਰਾਮਗੜ੍ਹ ਰੋਡ ਦੀ ਰਹਿਣ ਵਾਲੀ ਸੋਨਾਲੀ ਆਪਣੇ ਚਾਚੇ ਦੇ ਨਾਲ ਦੋਰਾਹਾ ਵਿਚ ਨੌਕਰੀ ਦੀ ਤਲਾਸ਼ ’ਚ ਜਾ ਰਹੀ ਸੀ ਕਿ ਰਾਹੋਂ ਤੋਂ ਆਉਂਦੇ ਇਕ ਤੇਜ਼ ਰਫਤਾਰ ਟਰਾਲੇ ਦੀ ਚਪੇਟ ’ਚ ਆਉਣ ਨਾਲ ਉਸਦੀ ਮੌਤ ਹੋ ਗਈ।
ਐਕਸੀਡੈਂਟ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਾਹਨੇਵਾਲ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਹਸਪਤਾਲ ਪਹੁੰਚਦੇ ਹੀ ਨੌਜਵਾਨ ਲੜਕੀ ਦੀ ਮੌਤ ਹੋ ਗਈ। ਪੁਲਿਸ ਵਲੋਂ ਘੋੜੇ ਟਰਾਲੇ ਨੂੰ ਕਬਜ਼ੇ ’ਚ ਕਰਕੇ ਚਾਲਕ ਨੂੰ ਗ੍ਰਿਫਤਾਰ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਉਤੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;