JALANDHAR WEATHER

ਰਾਹਤ ਦੀ ਗੱਲ - ਇਕ ਅਪੋਲੋ ਓਸ਼ੀਅਨ ਜਹਾਜ਼ ਐਲਪੀਜੀ ਲੈ ਕੇ ਭਾਰਤ ਪਹੁੰਚਿਆ

 ਕਰਨਾਟਕ , 26 ਮਾਰਚ- ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਦੇ ਵਿਚਕਾਰ ਭਾਰਤ ਵਾਸੀਆਂ ਲਈ ਇਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਇਕ LPG ਜਹਾਜ਼, ਅਪੋਲੋ ਓਸ਼ੀਅਨ, ਨਿਊ ਮੈਂਗਲੋਰ ਬੰਦਰਗਾਹ 'ਤੇ ਪਹੁੰਚਿਆ। 17 ਹਜ਼ਾਰ 600 ਟਨ ਐਲਪੀਜੀ ਗੈਸ ਲੈ ਕੇ ਪੁੱਜਾ ਹੈ। ਸੂਤਰਾਂ ਅਨੁਸਾਰ 47000 ਟਨ ਐਲਪੀਜੀ ਲੈ ਕੇ ਇਕ ਹੋਰ ਜਹਾਜ਼ ਅੱਜ ਰਾਤ ਤੱਕ ਗੁਜਰਾਤ ਬੰਦਰਗਾਹ ਉਤ ਪਹੁੰਚਣ ਦੀ ਸੰਭਾਵਨਾ ਹੈ।

ਸਰਕਾਰ ਨੇ ਵੀ ਇਸ ਗੱਲ ਦਾ ਲੰਘੇ ਦਿਨ ਭਰੋਸਾ ਦਿੱਤਾ ਸੀ ਕਿ ਘਬਰਾਉਣ ਦੀ ਲੋੜ ਨਹੀਂ, ਗੈਸ ਦੀ ਕਮੀ ਨਹੀੰ ਆਉਣ ਦਿੱਤੀ ਜਾਵੇਗੀ। ਹੁਣ ਇਹ ਭਾਰਤੀਆਂ ਲਈ ਰਾਹਤ ਦੀ ਗੱਲ ਹੈ ਕਿ ਤਣਾਅ ਭਰੇ ਮਾਹੌਲ ਵਿਚਾਲੇ ਇਹ ਇਕ ਚੰਗੀ ਖਬਰ ਸਾਹਮਣੇ ਆਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ