ਪੰਜਾਬ ’ਚ ਨਹੀਂ ਪੈਦਾ ਹੋ ਸਕਦਾ ਨਫ਼ਰਤ ਦਾ ਬੀਜ- ਮੁੱਖ ਮੰਤਰੀ ਭਗਵੰਤ ਮਾਨ
ਮਲੇਰਕੋਟਲਾ, 21 ਮਾਰਚ- ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਮੌਕੇ ’ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਤੇ ਇਹ ਚਾਹੁੰਦਾ ਹਾਂ ਕਿ ਪੰਜਾਬ ’ਚ ਹਰ ਪਾਸੇ ਖ਼ੁਸ਼ਹਾਲੀ ਹੋਵੇ। ਉਨ੍ਹਾਂ ਕਿਹਾ ਕਿ ਹਕੂਮਤ ਉਹ ਕਰਦੇ ਹਨ, ਜਿਨ੍ਹਾਂ ਦਾ ਦਿਲਾਂ ਵਿਚ ਰਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਕਦੇ ਵੀ ਨਫ਼ਰਤ ਦਾ ਬੀਜ ਪੈਦਾ ਨਹੀਂ ਹੋ ਸਕਦਾ।
ਇਸ ਸੰਬੰਧੀ ਮੁੱਖ ਮੰਤਰੀ ਨੇ ਇਕ ਟਵੀਟ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਵਿਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ‘ਈਦ-ਉਲ-ਫ਼ਿਤਰ’ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ।
ਮੇਰੀ ਦੁਆ ਹੈ ਕਿ ਖੁਸ਼ੀਆਂ ਤੇ ਬਰਕਤਾਂ ਦਾ ਇਹ ਤਿਉਹਾਰ ਸਾਡੇ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਨੂੰ ਹੋਰ ਮਜ਼ਬੂਤ ਕਰੇ। ਪ੍ਰਮਾਤਮਾ ਸਭ ਦੇ ਵਿਹੜੇ ਖੁਸ਼ੀਆਂ, ਖੇੜੇ ਤੇ ਤਰੱਕੀਆਂ ਬਖ਼ਸ਼ੇ।
;
;
;
;
;
;
;
;
;