JALANDHAR WEATHER

ਸਪੀਡਬੋਟ ਪਲਟਣ ਕਾਰਨ ਜ਼ਖ਼ਮੀ ਹੋਏ ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ

ਮੁੰਬਈ, 21 ਮਾਰਚ- ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ ਮਾਲਦੀਵ ਵਿਚ ਇਕ ਸਪੀਡਬੋਟ ਹਾਦਸੇ ਵਿਚ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਜਿਸ ਸਪੀਡਬੋਟ 'ਤੇ ਸਵਾਰ ਸਨ ਤੇ ਬੋਟ ਪਲਟ ਗਈ। ਕੰਪਨੀ ਦੇ ਬੁਲਾਰੇ ਅਨੁਸਾਰ ਗੌਤਮ ਸਿੰਘਾਨੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਹੁਣ ਉਹ ਮੁੰਬਈ ਵਾਪਸ ਆ ਗਏ ਹਨ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਪੁਸ਼ਟੀ ਕਰਦੇ ਹੋਏ, ਬੁਲਾਰੇ ਨੇ ਕਿਹਾ ਕਿ ਇਹ ਇਕ ਮੰਦਭਾਗਾ ਹਾਦਸਾ ਸੀ, ਜਿਸ ਵਿਚ ਗੌਤਮ ਸਿੰਘਾਨੀਆ ਨੂੰ ਮਾਮੂਲੀ ਸੱਟਾਂ ਲੱਗੀਆਂ। ਉਹ ਮੁੰਬਈ ਵਿਚ ਜ਼ੇਰੇ ਇਲਾਜ ਹਨ। ਰਿਪੋਰਟਾਂ ਦੇ ਅਨੁਸਾਰ, ਸਪੀਡਬੋਟ 'ਤੇ ਕੁੱਲ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿਚ ਪੰਜ ਭਾਰਤੀ ਸਨ। ਰਿਪੋਰਟਾਂ ਅਨੁਸਾਰ ਦੋ ਭਾਰਤੀ ਅਜੇ ਵੀ ਲਾਪਤਾ ਹਨ। ਮਾਲਦੀਪ ਨੈਸ਼ਨਲ ਡਿਫ਼ੈਸ ਫੋਰਸ ਦੀ ਇਕ ਟੀਮ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ। ਹਾਲਾਂਕਿ ਇਸ ਹਾਦਸੇ ’ਤੇ ਹੁਣ ਤੱਕ ਮਾਲਦੀਪ ਸਰਕਾਰ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਗੌਤਮ ਹਰੀ ਸਿੰਘਾਨੀਆ ਨੂੰ ਪਿਛਲੇ ਸਾਲ ਕੱਪੜਾ ਕੰਪਨੀ ਰੇਮੰਡ ਲਾਈਫਸਟਾਈਲ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ