ਮੁੱਖ ਮੰਤਰੀ ਵਲੋਂ ਰਾਜਸਥਾਨ ਤੋਂ ਰਾਇਲਟੀ ਦੀ ਮੰਗ ਅਕਾਲੀ ਦਲ ਦੇ ਐਲਾਨ ਦਾ ਪ੍ਰਤੀਕਰਮ : ਸੁਖਬੀਰ ਸਿੰਘ ਬਾਦਲ
ਸ਼ਾਹਕੋਟ, 20 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਦਰਿਆਈ ਪਾਣੀ ਰਾਜਸਥਾਨ ਨੂੰ ਦਿੱਤੇ ਜਾਣ ਦੇ ਮਾਮਲੇ ਵਿਚ ਹੁੰਦੇ ਅਨਿਆਂ ਪ੍ਰਤੀ ਹੁਣੇ-ਹੁਣੇ ਜਾਗੇ ਹਨ ਤੇ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵਲੋਂ 2016 ਵਿਚ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਰਾਹੀਂ ਨਾ ਸਿਰਫ ਰਾਜਸਥਾਨ, ਸਗੋਂ ਦਿੱਲੀ ਤੇ ਹਰਿਆਣਾ ਤੋਂ ਰਾਇਲਟੀ ਦੀ ਮੰਗ ਦੀ ਪੈਰਵੀ ਕਰਨ ਦੀ ਥਾਂ ’ਤੇ ਸਿਰਫ ਰਾਜਸਥਾਨ ਤੋਂ ਰਾਇਲਟੀ ਦੀ ਮੰਗ ਕਰ ਰਹੇ ਹਨ।
ਅੱਜ ਇਥੇ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਹਿੱਸੇ ਵਜੋਂ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਨਾਲ ਰਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਰਾਜਸਥਾਨ ਤੋਂ ਰਾਇਲਟੀ ਲੈਣ ਦਾ ਬਿਆਨ ਸਿਰਫ ਇਸ ਕਰਕੇ ਆਇਆ ਹੈ, ਕਿਉਂਕਿ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਦੀ ਸਰਕਾਰ ਪਾਣੀ ਦੀ ਇਕ ਬੂੰਦ ਵੀ ਰਾਜਸਥਾਨ ਰਾਹੀਂ ਨਹੀਂ ਜਾਣ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਵਲੋਂ ਕੀਤੀ ਇਸ ਇਤਿਹਾਸਕ ਗ਼ਲਤੀ ਨੂੰ ਦਰੁੱਸਤ ਕਰਨ ਵਾਸਤੇ ਵਚਨਬੱਧ ਹਾਂ, ਜਿਸਨੇ ਸਾਡੇ ਦਰਿਆਈ ਪਾਣੀਆਂ ਵਿਚੋਂ ਅੱਧੇ ਪਾਣੀ ਰਾਜਸਥਾਨ ਨੂੰ ਦੇ ਦਿੱਤੇ।
;
;
;
;
;
;
;