ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ 'ਸਾਈਨ ਟੂ ਗੌਡ ਵਰਲਡ ਟੂਰ' ਦਾ ਟੀਜ਼ਰ ਜਾਰੀ
ਮਾਨਸਾ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ 'ਸਾਈਨ ਟੂ ਗੌਡ ਵਰਲਡ ਟੂਰ' ਦਾ ਟੀਜ਼ਰ ਜਾਰੀ ਕੀਤਾ ਗਿਆ ਹੈ। ਇਸ ਦਾ ਵੀਡੀਓ ਗਾਇਕ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਮੌਤ ਤੋਂ ਬਾਅਦ ਕਿਸੇ ਵੀ ਪੰਜਾਬੀ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ। ਟੀਜ਼ਰ 'ਚ ਛੋਟੇ ਸਿੱਧੂ ਦੀ ਤਸਵੀਰ ਵੀ ਹੈ। ਕੈਪਸ਼ਨ 'ਚ 'ਜਨਮ ਦਿਨ ਮੁਬਾਰਕ ਸ਼ੁਭਦੀਪ' ਲਿਖਿਆ ਹੈ। ਸੰਭਾਵਨਾ ਹੈ ਕਿ ਇਹ ਸ਼ੋਅ ਸਿੱਧੂ ਦੇ ਜਨਮ ਦਿਨ ਵਾਲੇ ਦਿਨ 11 ਜੂਨ ਨੂੰ 2026 ਨੂੰ ਰਿਲੀਜ਼ ਹੋਵੇਗਾ। ਟੀਜ਼ਰ ਮੂਸੇਵਾਲਾ ਦੇ ਇਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਦੀ ਭੀੜ ਵਿਖਾਈ ਦਿੰਦੀ ਹੈ। ਇਹ ਟੈਕਨੌਲੋਜੀ ਉਸ ਦੇ ਥ੍ਰੀ ਡੀ ਨੂੰ ਸਟੇਜ 'ਤੇ ਪੇਸ਼ ਕਰੇਗੀ, ਜਿਸ ਵਿਚ ਅਸਲ ਆਵਾਜ਼, ਗੀਤ ਅਤੇ ਵੱਖਰਾ ਸਟਾਈਲ ਸ਼ਾਮਿਲ ਹੋਣਗੇ। ਅਜਿਹਾ ਪਹਿਲਾਂ ਮਾਈਕਲ ਜੈਕਸ਼ਨ, ਟੁਪਾਕ ਅਤੇ ਵਿਟਨੀ ਹਿਊਸਟਨ ਵਰਗੇ ਕਲਾਕਾਰਾਂ 'ਤੇ ਕੀਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਹੋਲੋਗ੍ਰਾਮ ਟੂਰ 'ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਇੰਗਲੈਂਡ, ਦੁਬਈ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ 8 ਦੇਸ਼ ਸ਼ਾਮਿਲ ਹਨ, ਜਿੱਥੇ ਇਹ ਪ੍ਰਦਰਸ਼ਿਤ ਕੀਤਾ ਜਾਵੇਗਾ।
;
;
;
;
;
;
;
;