JALANDHAR WEATHER

ਚਾਰਜ ਹੋ ਰਹੀ ਕਾਰ ਨੂੰ ਲੱਗੀ ਅੱਗ, 7 ਦੀ ਮੌਤ

ਇੰਦੌਰ, 18 ਮਾਰਚ- ਇੰਦੌਰ ਦੇ ਬੰਗਾਲੀ ਸਕੁਏਅਰ ਨੇੜੇ ਗ੍ਰੇਟਰ ਬ੍ਰਿਜੇਸ਼ਵਰੀ ਕਲੋਨੀ ਵਿਚ ਅੱਜ ਸਵੇਰੇ 4 ਵਜੇ ਦੇ ਕਰੀਬ ਭਿਆਨਕ ਹਾਦਸਾ ਵਾਪਰਿਆ। ਇਕ ਇਲੈਕਟ੍ਰਿਕ ਕਾਰ ਚਾਰਜ ਹੋ ਰਹੀ ਸੀ ਤਾਂ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ ਜਿਸਨੇ ਤੇਜ਼ੀ ਨਾਲ ਇਕ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਵਿਚ ਇਕ ਪ੍ਰਮੁੱਖ ਕਾਰੋਬਾਰੀ ਸਮੇਤ ਸੱਤ ਲੋਕ ਸੜ ਗਏ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।

ਪੁਲਿਸ ਦੇ ਅਨੁਸਾਰ ਕੱਲ੍ਹ ਦੇਰ ਰਾਤ ਪੁਗਾਲੀਆ ਪਰਿਵਾਰ ਦੇ ਘਰ ਦੇ ਬਾਹਰ ਇਕ ਇਲੈਕਟ੍ਰਿਕ ਕਾਰ ਚਾਰਜ ਕਰ ਰਹੀ ਸੀ। ਸਵੇਰੇ 4 ਵਜੇ ਦੇ ਕਰੀਬ ਚਾਰਜਿੰਗ ਪੁਆਇੰਟ 'ਤੇ ਸ਼ਾਰਟ ਸਰਕਟ ਹੋਇਆ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਘਰ ਵਿਚ ਫੈਲ ਗਈ ਅਤੇ ਅੰਦਰਲੇ ਗੈਸ ਸਿਲੰਡਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਅੱਗ ਲੱਗਦੇ ਹੀ ਸਿਲੰਡਰਾਂ ’ਚ ਜ਼ੋਰਦਾਰ ਧਮਾਕੇ ਹੋਏ। ਇਕ ਤੋਂ ਬਾਅਦ ਇਕ ਕਈ ਸਿਲੰਡਰ ਫਟ ਗਏ, ਜਿਸ ਨਾਲ ਸਾਰਾ ਇਲਾਕਾ ਹਿੱਲ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਘਰ ਦਾ ਇਕ ਹਿੱਸਾ ਢਹਿ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ