ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨ ਆਪਸ 'ਚ ਲੜੇ,ਇਕ ਨੇ ਕਿਰਚ ਮਾਰ ਕੇ ਦੂਸਰੇ ਨੂੰ ਮੌਤ ਦੇ ਘਾਟ ਉਤਾਰਿਆ
ਊਧਨਵਾਲ, 17 ਮਾਰਚ (ਪਰਗਟ ਸਿੰਘ)-ਪਿੰਡ ਖੁਜਾਲਾ ਵਿਚ 2 ਨੌਜਵਾਨਾਂ ਵਿਚ ਪੈਸੇ ਦੇ ਲੈਣ-ਦੇਣ ਕਾਰਨ ਹੋਈ ਲੜਾਈ ਵਿਚ ਇਕ ਨੇ ਕਿਰਚ ਮਾਰ ਕੇ ਦੂਸਰੇ ਨੂੰ ਮੌਤ ਦੇ ਘਾਟ ਉਤਾਰਿਆ । ਇਸ ਸੰਬੰਧੀ ਵਧੇਰੇ ਜਾਣਕਾਰੀ ਸਥਾਨਕ ਕਸਬੇ ਦੀ ਪੁਲਿਸ ਚੌਕੀ ਦੇ ਇੰਚਾਰਜ ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਜੋਬਨਜੀਤ ਸਿੰਘ ਪੁੱਤਰ ਲਖਬੀਰ ਸਿੰਘ ਨੇ ਹਰਮਨਪ੍ਰੀਤ ਸਿੰਘ ਬੱਬਲੂ ਪੁਤਰ ਗੁਰਮੇਜ਼ ਸਿੰਘ ਵਾਸੀ ਪਿੰਡ ਖੁਜਾਲਾ ਕੋਲੋਂ ਤਿੰਨ-ਚਾਰ ਹਜ਼ਾਰ ਕਰੀਬ ਪੈਸੇ ਲੈਣੇ ਸਨ , ਜਿਸ ਕਾਰਨ ਤੂੰ-ਤੂੰ ਮੈਂ-ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਜੋਬਨਜੀਤ ਸਿੰਘ ਨੇ ਹਰਮਨਪ੍ਰੀਤ ਸਿੰਘ ਬੱਬਲੂ ਦੇ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜੋਬਨਜੀਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਏ. ਐਸ. ਆਈ। ਸਤਨਾਮ ਸਿੰਘ ਨੇ ਦੱਸਿਆ ਕਿ ਦੋਵੇਂ ਇਕੋ ਪਿੰਡ ਦੇ ਹੀ ਹਨ।ਪੁਲਿਸ ਨੇ ਲਾਸ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
;
;
;
;
;
;
;
;