ਲੁਧਿਆਣਾ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੀ ਬੱਤੀ ਗੁਲ
ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ) - ਅੱਜ ਐਤਵਾਰ ਵਾਲੇ ਦਿਨ ਸਨਅਤੀ ਸ਼ਹਿਰ ਲੁਧਿਆਣਾ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਸਵੇਰੇ ਪਾਵਰਕਾਮ ਵਲੋਂ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਦੇ ਵੱਡੇ ਕੱਟ ਲਗਾਏ ਗਏ ਹਨ। ਕੁਝ ਇਲਾਕਿਆਂ ਵਿਚ ਤਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਿਜਲੀ ਕਟ ਲੱਗਣ ਬਾਰੇ ਕਿਹਾ ਜਾ ਰਿਹਾ ਹੈ। ਐਤਵਾਰ ਦੇ ਦਿਨ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਬਿਜਲੀ ਮਹਿਕਮੇ ਨੂੰ ਕੋਸ ਰਹੇ ਹਨ।
;
;
;
;
;
;
;
;