JALANDHAR WEATHER

ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਇਕ ਪਾਕਿਸਤਾਨੀ ਅੱਤਵਾਦੀ ਢੇਰ

ਉੜੀ (ਜੰਮੂ-ਕਸ਼ਮੀਰ), 15 ਮਾਰਚ - ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਦੇ ਬੁਖਾਰ ਦੇ ਜਨਰਲ ਖੇਤਰ ਵਿਚ ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ।ਭਾਰਤੀ ਫ਼ੌਜ ਦਾ ਕਹਿਣਾ ਹੈ, "ਜੰਮੂ-ਕਸ਼ਮੀਰ ਪੁਲਿਸ ਦੁਆਰਾ ਘੁਸਪੈਠ ਦੀ ਕੋਸ਼ਿਸ਼ ਦੇ ਸੰਬੰਧ ਵਿਚ ਦਿੱਤੀ ਗਈ ਇਕ ਖ਼ਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, 14-15 ਮਾਰਚ 26 ਦੀ ਦਰਮਿਆਨੀ ਰਾਤ ਨੂੰ ਉੜੀ ਸੈਕਟਰ ਦੇ ਬੁਖਾਰ ਦੇ ਜਨਰਲ ਖੇਤਰ ਵਿਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਫ਼ੌਜਾਂ ਨੇ ਝਾੜੀਆਂ ਵਿਚ ਇਕ ਅੱਤਵਾਦੀ ਦੀ ਸ਼ੱਕੀ ਗਤੀਵਿਧੀ ਦੇਖੀ। ਘਾਤ ਲਗਾ ਕੇ ਕੀਤੇ ਗਏ ਹਮਲੇ ਨੂੰ ਮੁੜ ਵਿਵਸਥਿਤ ਕੀਤਾ ਗਿਆ ਅਤੇ ਅੱਤਵਾਦੀ ਨੂੰ ਚੁਣੌਤੀ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿਚ, ਇਕ ਪਾਕਿਸਤਾਨੀ ਅੱਤਵਾਦੀ ਨੂੰ ਖ਼ਤਮ ਕਰ ਦਿੱਤਾ ਗਿਆ। ਇਕ ਏਕੇ ਰਾਈਫਲ, ਪਿਸਤੌਲ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਸਮੇਤ ਜੰਗੀ ਭੰਡਾਰ ਬਰਾਮਦ ਕੀਤੇ ਗਏ ਹਨ। ਆਪ੍ਰੇਸ਼ਨ ਜਾਰੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ