ਟਰੈਕਟਰ ਹੇਠ ਆਉਣ ਕਾਰਨ ਚਾਲਕ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਮੈਦੇਵਾਸ ਪਿੰਡ ਦੇ ਇਕ ਵਿਅਕਤੀ ਦੀ ਭੂੰਗ ਵਾਲੀ ਟਰਾਲੀ ਦੇ ਟਰੈਕਟਰ ਹੇਠ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ (34) ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਮੈਦੇਵਾਸ ਭੂੰਗ ਵਾਲੀ ਟਰਾਲੀ 'ਤੇ ਡਰਾਈਵਰਰੀ ਕਰਦਾ ਸੀ।
ਅੱਜ ਜਦੋਂ ਉਹ ਰਾਜਸਥਾਨ ਤੋਂ ਤੂੜੀ ਦੀ ਟਰਾਲੀ ਲਾਹ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਇਸ ਦੌਰਾਨ ਹਿਸਾਰ-ਟੋਹਾਣਾ ਸੜਕ 'ਤੇ ਅੱਗਿਉਂ ਆ ਰਹੀ ਗੱਡੀ ਨੇ ਅਚਾਨਕ ਕੱਟ ਮਾਰਿਆ, ਜਿਸ ਕਾਰਨ ਸੰਤੁਲਨ ਵਿਗੜ ਕੇ ਟਰੈਕਟਰ ਸੜਕ ਦੇ ਖਤਾਨਾਂ 'ਚ ਜਾ ਕੇ ਵਿਚਾਲੇ ਤੋਂ ਟੁੱਟ ਕੇ ਪਲਟ ਗਿਆ ਅਤੇ ਗੁਰਪ੍ਰੀਤ ਸਿੰਘ ਟਰੈਕਟਰ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਟੋਹਾਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਤੋਂ ਜਵਾਬ ਦੇ ਦਿੱਤਾ। ਜਿਸ ਨੂੰ ਇਲਾਜ ਲਈ ਟੋਹਾਣਾ ਤੋਂ ਸੰਗਰੂਰ ਲਿਆਂਦਾ ਜਾ ਰਿਹਾ ਸੀ ਕਿ ਉਹ ਰਸਤੇ ਵਿਚ ਹੀ ਦਮ ਤੋੜ ਗਿਆ।
;
;
;
;
;
;
;
;