ਬਲਾਕ ਸੰਮਤੀ ਗੁਰੂ ਹਰਸਹਾਏ ਦੇ ਚੇਅਰਮੈਨ ਦੀ ਚੋਣ ਮੁੜ ਮੁਲਤਵੀ
ਗੁਰੂ ਹਰਸਹਾਏ, 13 ਮਾਰਚ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰਸਹਾਏ ਦੀ ਚੋਣ ਲਈ ਅੱਜ ਮੁੜ ਮੀਟਿੰਗ ਰੱਖੀ ਗਈ ਸੀ, ਜਿਸ ’ਚ ਚੋਣ ਅਮਲਾ ਤਿਆਰ ਸੀ ਪਰ ਉਹ ਚੋਣ ਕਰਵਾਉਣ ਲਈ ਦਫ਼ਤਰ ਨਹੀਂ ਪੁੱਜੇ। ਇਸ ਚੋਣ ਦਾ ਟਾਈਮ ਸ਼ਾਮ 4 ਵਜੇ ਦਾ ਸੀ। ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਮੇਤ ਅਤੇ ਅਜ਼ਾਦ ਉਮੀਦਵਾਰ ਹਾਜ਼ਰ ਨਹੀਂ ਹੋਏ। ਇਸ ਬਲਾਕ ਸੰਮਤੀ ਲਈ ਕੁਲ 17 ਮੈਂਬਰ ਹਨ। ਜਿਨ੍ਹਾਂ ਵਿਚ ਕਾਂਗਰਸ ਦੇ 8, ਆਮ ਆਦਮੀ ਪਾਰਟੀ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਇਕ ਅਜ਼ਾਦ ਉਮੀਦਵਾਰ ਚੁਣੇ ਗਏ ਹਨ। ਅੱਜ ਦੀ ਚੋਣ ਸਮੇਂ ਚੇਅਰਮੈਨ ਲਾਉਣ ਲਈ ਕਾਂਗਰਸ ਪਾਰਟੀ ਦੇ ਮੈਂਬਰ ਕਾਫ਼ੀ ਉਤਸ਼ਾਹ ’ਚ ਨਜ਼ਰ ਆਏ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ।
ਚੋਣ ਮੁਲਤਵੀ ਹੋਣ ਕਾਰਨ ਅਤੇ ਅਗਲੀ ਮਿਤੀ ਤੱਕ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਖਿੱਚੋਤਾਣ ਬਣੀ ਰਹੇਗੀ। ਮੀਟਿੰਗ ਦੌਰਾਨ ਕਾਂਗਰਸ ਵਲੋਂ ਚੁਣੇ ਗਏ 8 ਬਲਾਕ ਸੰਮਤੀ ਮੈਂਬਰ ਹਾਜ਼ਰ ਹੋਏ ਸਨ। ਚੋਣ ਮੁਲਤਵੀ ਦਾ ਕਾਰਨ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਉਹ ਬਲਾਕ ਸੰਮਤੀ ਮੈਂਬਰਾਂ ਨੂੰ 24 ਘੰਟੇ ਵਿਚ ਸੂਚਿਤ ਨਹੀਂ ਕਰ ਸਕੇ, ਜਿਸ ਕਾਰਨ ਮੈਂਬਰਾਂ ਦੇ ਨਾ ਪਹੁੰਚਣ ਕਾਰਨ ਚੋਣ ਮੁਲਤਵੀ ਕੀਤੀ ਗਈ ਹੈ।
;
;
;
;
;
;
;
;