ਵਿਧਾਨ ਸਭਾ ’ਚ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ ਸਾਹਮਣੇ
ਚੰਡੀਗੜ੍ਹ, 9 ਮਾਰਚ -ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚਾਰ ਸਾਲਾਂ ਵਿਚ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਲਿਆ ਸਕੇ। ਮੈਂ ਚਾਹੁੰਦਾ ਹਾਂ ਕਿ ਇਸ 'ਤੇ ਵੀ ਚਰਚਾ ਹੋਵੇ। ਬੇਅਦਬੀ ਦੇ ਮੁੱਦੇ 'ਤੇ ਪਹਿਲਾਂ ਚਰਚਾ ਹੋਈ ਸੀ ਅਤੇ ਛੇ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸਰਕਾਰ ਨੇ ਇਸ 'ਤੇ ਚਰਚਾ ਨਹੀਂ ਕੀਤੀ।
ਬਾਜਵਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ ਤਿੰਨ ਸਾਲ ਪਹਿਲਾਂ ਬੁਢਾਪਾ ਪੈਨਸ਼ਨ (OPS) ਲਾਗੂ ਕਰਨ ਦਾ ਫੈਸਲਾ ਕੀਤਾ ਸੀ, ਪਰ ਇਸਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਸਾਡੀ ਸਰਕਾਰ ਨੇ ਇਸ ਨੂੰ ਹਿਮਾਚਲ ਵਿਚ ਲਾਗੂ ਕੀਤਾ ਹੈ। ਇਸ 'ਤੇ ਮੁੱਖ ਮੰਤਰੀ ਮਾਨ ਸਦਨ ਵਿਚ ਖੜ੍ਹੇ ਹੋਏ ਅਤੇ ਬਾਜਵਾ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਉਹ ਬਜਟ 'ਤੇ ਬੋਲ ਰਹੇ ਹਨ ਜਾਂ ਰਾਜਪਾਲ ਦੇ ਭਾਸ਼ਣ 'ਤੇ। ਬਾਜਵਾ ਗੁੱਸੇ ਵਿਚ ਆ ਗਏ ਅਤੇ ਕਿਹਾ ਕਿ ਫਿਰ ਵਿਰੋਧੀ ਧਿਰ ਨੂੰ ਬਾਹਰ ਕੱਢ ਦਿਓ। ਇਸ ਦੌਰਾਨ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਹੋ ਗਏ।
ਮੁੱਖ ਮੰਤਰੀ ਨੇ ਬਾਜਵਾ ਦੇ ਜਾਣ 'ਤੇ ਵਾਰ-ਵਾਰ ਸਵਾਲ ਉਠਾਇਆ ਤੇ ਪੁੱਛਿਆ ਕਿ ਕੀ ਪਹਿਲਾਂ ਬਾਹਰ ਜਾਣ ਸਮੇਂ ਤੁਸੀਂ ਸਾਨੂੰ ਪੁੱਛਦੇ ਸੀ। ਸਪੀਕਰ ਨੇ 'ਆਪ' ਵਿਧਾਇਕਾਂ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਿਓ। ਫਿਰ ਬਾਜਵਾ ਨੇ ਸਵਾਲ ਕੀਤਾ ਕਿ ਇਹ ਕਿਸ ਤਰ੍ਹਾਂ ਦੀ ਗਰੰਟੀ ਹੈ ਜੋ ਆਪਣੇ ਸਰਪੰਚਾਂ ਦੀ ਰੱਖਿਆ ਵੀ ਨਹੀਂ ਕਰ ਸਕਦੀ?
;
;
;
;
;
;
;