JALANDHAR WEATHER

ਕੰਗਣਾ ਰਣੌਤ ਦੀ ਬਠਿੰਡਾ ਅਦਾਲਤ 'ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਅੱਜ

ਬਠਿੰਡਾ, 9 ਮਾਰਚ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਔਰਤਾਂ ਪ੍ਰਤੀ ਵਿਵਾਦਤ ਟਿੱਪਣੀ ਕਰਨ ਸੰਬੰਧੀ ਦਰਜ ਮਾਣਹਾਨੀ ਮਾਮਲੇ ਵਿਚ ਬਾਲੀਵੁੱਡ ਫਿਲਮ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੀ ਬਠਿੰਡਾ ਅਦਾਲਤ 'ਚ ਅੱਜ ਪੇਸ਼ੀ ਹੈ। ਉਸ ਨੂੰ ਅਦਾਲਤ ਵਿਚ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਮਿਲੀ ਛੋਟ ਕਰਕੇ ਉਹ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੇਗੀ। ਉਧਰ ਵਿਰੋਧੀ ਧਿਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਕੰਗਣਾ ਖ਼ਿਲਾਫ਼ ਦੋ ਗਵਾਹ ਅਦਾਲਤ ਵਿਚ ਭੁਗਤਾਏ ਜਾਣੇ ਹਨ। ਇਸ ਦੌਰਾਨ ਕੰਗਣਾ ਰਣੌਤ ਦਾ ਪਾਸਪੋਰਟ ਜ਼ਬਤ ਕਰਨ ਸੰਬੰਧੀ ਸੁਣਵਾਈ ਹੋਣ ਦੀ ਸੰਭਾਵਨਾ ਹੈ। ਕੰਗਣਾ ਵਿਰੁੱਧ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਬਜੁਰਗ ਮਾਤਾ ਮਹਿੰਦਰ ਕੌਰ ਵਲੋਂ ਕਿਸਾਨੀ ਅੰਦੋਲਨ ਮੌਕੇ ਸਾਲ 2020-21 ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਦੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ਵਿਚ ਕੰਗਣਾ ਪਿਛਲੇ ਸਾਲ ਨਿੱਜੀ ਤੌਰ 'ਤੇ ਬਠਿੰਡਾ ਅਦਾਲਤ ਵਿਚ ਆ ਕੇ ਪੇਸ਼ੀ ਭੁਗਤ ਚੁਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ