JALANDHAR WEATHER

ਹਲਕਾ ਅਟਾਰੀ ਦੇ ਪਿੰਡ ਚਾਟੀਵਿੰਡ ’ਚ ਚੱਲੀਆਂ ਗੋਲੀਆਂ

ਚੱਬਾ,(ਅੰਮ੍ਰਿਤਸਰ), 7 ਮਾਰਚ (ਜੱਸਾ ਅਣਜਾਣ)- ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਵਿਖੇ ਬੀਤੀ ਰਾਤ ਕਰੀਬ ਪੌਣੇ ਗਿਆਰਾਂ ਵਜੇ ਦੇ ਕਰੀਬ ਇਕ ਨੌਜਵਾਨ ਨਿਹੰਗ ਸਿੰਘ ਵਲੋਂ ਇਕ ਪਰਿਵਾਰ ਦੇ ਘਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੱਲੀ ਗੋਲੀ ਬਾਰੇ ਗੁਰਨਾਮ ਸਿੰਘ ਪੁੱਤਰ ਸਤਵੰਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੇ ਵੀਰਵਾਰ ਸਮਾਂ ਰਾਤ 09.30 ਦੇ ਕਰੀਬ ਮੈਨੂੰ ਨਿਹੰਗ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸਵ. ਤਰਸੇਮ ਸਿੰਘ ਵਾਸੀ ਖੈਰਾਬਾਦ ਦਾ ਧਮਕੀ ਭਰਿਆ ਫੋਨ ਆਇਆ ਕਿ ਤੁਹਾਡੇ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ ਪਰ ਲੰਘੀ ਰਾਤ ਮਨਪ੍ਰੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਕਾਲੇ ਰੰਗ ਦੀ ਬਲੈਰੋ ਗੱਡੀ ’ਤੇ ਆਇਆ ਤੇ ਆਉਂਦਿਆਂ ਹੀ ਘਰ ਦੇ ਬਾਹਰਲੇ ਦਰਵਾਜ਼ੇ ’ਤੇ ਦੋ ਗੋਲੀਆਂ ਮਾਰੀਆਂ ਤੇ ਲਾਗੇ ਸ਼ਰਾਬ ਦੇ ਠੇਕੇ ’ਤੇ ਜਿਥੇ ਮੇਰਾ ਭਤੀਜਾ ਅਕਾਸ਼ਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਨਿਸ਼ਾਨ ਸਿੰਘ ਖੜਾ ਸੀ ਤੇ ਉਸ ਦੇ ਦੋ ਗੋਲੀਆਂ ਮਾਰੀਆਂ, ਜੋ ਇਕ ਉਸਦੀ ਬਾਂਹ ਅਤੇ ਇਕ ਵੱਖੀ ਵਿੱਚ ਲੱਗੀ, ਜੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਬਾਰੇ ਤੁਰੰਤ ਥਾਣਾ ਚਾਟੀਵਿੰਡ ਵਿਖੇ ਦਰਖਾਸਤ ਦਿੱਤੀ ਗਈ ਤੇ ਮੌਕੇ ’ਤੇ ਪੁਲਿਸ ਨੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ