ਰਾਜ ਸਭਾ ਚੋਣਾਂ: ਕਾਂਗਰਸ ਨੇ ਛੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਨਵੀਂ ਦਿੱਲੀ, 5 ਮਾਰਚ- ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਪੰਜ ਰਾਜਾਂ ਵਿਚ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਨੇਤਾ ਅਭਿਸ਼ੇਕ ਮਨੂ ਸਿੰਘਵੀ ਅਤੇ ਵੇਮ ਨਰਿੰਦਰ ਰੈਡੀ ਨੂੰ ਤੇਲੰਗਾਨਾ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਰੈਡੀ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਹਨ ਜਦੋਂ ਕਿ ਰਾਜ ਸਭਾ ਮੈਂਬਰ ਅਤੇ ਆਦਿਵਾਸੀ ਨੇਤਾ ਫੁੱਲੋ ਦੇਵੀ ਨੇਤਾਮ ਨੂੰ ਇਕ ਵਾਰ ਫਿਰ ਛੱਤੀਸਗੜ੍ਹ ਤੋਂ ਨਾਮਜ਼ਦ ਕੀਤਾ ਗਿਆ ਹੈ।
ਪਾਰਟੀ ਨੇ ਹਰਿਆਣਾ ਤੋਂ ਕਰਮਵੀਰ ਸਿੰਘ ਬੌਧ, ਤਾਮਿਲਨਾਡੂ ਤੋਂ ਕ੍ਰਿਸਟੋਫਰ ਤਿਲਕ ਅਤੇ ਹਿਮਾਚਲ ਪ੍ਰਦੇਸ਼ ਤੋਂ ਅਨੁਰਾਗ ਸ਼ਰਮਾ ਨੂੰ ਨਾਮਜ਼ਦ ਕੀਤਾ ਹੈ।
;
;
;
;
;
;
;