ਵਿਆਹੁਤਾ ਵਲੋਂ ਖੁਦਕਸ਼ੀ,ਪਤੀ ਸਮੇਤ ਸੱਸ ਅਤੇ ਦਿਉਰ ਖ਼ਿਲਾਫ਼ ਮਾਮਲਾ ਦਰਜ
ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨੇੜਲੇ ਪਿੰਡ ਚੌਵਾਸ ਜਖੇਪਲ ਦੀ ਇਕ ਵਿਆਹੁਤਾ ਵਲੋਂ ਗਲ ਫਾਹਾ ਲੈਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਭੱਟੀਵਾਲ ਕਲ੍ਹਾਂ ਦਾ ਡੇਢ ਕੁ ਸਾਲ ਪਹਿਲਾਂ ਚੌਵਾਸ ਜਖੇਪਲ ਦੇ ਗੁਰਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਦੇ ਦੋ ਜੌੜੀਆਂ (ਜੁੜਵੀਆਂ) ਬੱਚੀਆਂ ਪੈਦਾ ਹੋਈਆਂ, ਜਿਸ ਨੂੰ ਲੈਕੇ ਸਹੁਰਾ ਪਰਿਵਾਰ ਅਕਸਰ ਹੀ ਉਸ ਨੂੰ ਤਾਅਨੇ-ਮੇਹਣੇ ਮਾਰਕੇ ਤੰਗ ਪ੍ਰੇਸਾਨ ਕਰਦਾ ਰਹਿੰਦਾ ਸੀ।ਇਸ ਨੂੰ ਲੈਕੇ ਬੀਤੀ ਸ਼ਾਮ ਹਰਪ੍ਰੀਤ ਕੌਰ ਨੇ ਚੁੰਨੀ ਲੈਕੇ ਛੱਤ ਵਾਲੇ ਪੱਖੇ ਨਾਲ ਗਲ ਫਾਹਾ ਲੈਕੇ ਖੁਦਕਸ਼ੀ ਕਰ ਲਈ।ਪੁਲਿਸ ਵਲੋਂ ਮ੍ਰਿਤਕਾ ਹਰਪ੍ਰੀਤ ਕੌਰ ਦੀ ਮਾਤਾ ਜਸਵੀਰ ਕੌਰ ਭੱਟੀਵਾਲ ਕਲ੍ਹਾਂ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ,ਦਿਉਰ ਰਘਵੀਰ ਸਿੰਘ ਉਰਫ ਕਾਕਾ ਅਤੇ ਸੱਸ ਅਮਰਜੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
;
;
;
;
;
;
;