JALANDHAR WEATHER

ਯੂ.ਪੀ. - ਡਬਲ-ਡੈਕਰ ਬੱਸ ਵਲੋਂ ਈਕੋ ਵੈਨ ਨੂੰ ਟੱਕਰ ਮਾਰੇ ਜਾਣ 'ਤੇ 6 ਮੌਤਾਂ

 ਹਾਥਰਸ (ਉੱਤਰ ਪ੍ਰਦੇਸ਼), 3 ਮਾਰਚ - ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਹੋਏ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਏਐਸਪੀ ਰਾਮਾਨੰਦ ਕੁਸ਼ਵਾਹਾ ਨੇ ਕਿਹਾ, "ਤੜਕੇ 4:15 ਵਜੇ ਦੇ ਕਰੀਬ ਯਮੁਨਾ ਐਕਸਪ੍ਰੈਸਵੇਅ 'ਤੇ 141 ਮੀਲ ਪੱਥਰ ਦੇ ਨੇੜੇ ਇਕ ਸੜਕ ਹਾਦਸੇ ਬਾਰੇ ਇਕ ਕਾਲ ਆਈ। ਪਤਾ ਲੱਗਾ ਕਿ ਦਿੱਲੀ ਤੋਂ ਧੌਲਪੁਰ ਜਾ ਰਹੀ ਇਕ ਈਕੋ ਵੈਨ ਨੂੰ ਨੋਇਡਾ ਤੋਂ ਗੋਰਖਪੁਰ ਜਾ ਰਹੀ ਇਕ ਡਬਲ-ਡੈਕਰ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਈਕੋ ਵਿਚ ਕੁੱਲ 13 ਲੋਕ ਸਵਾਰ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਈਕੋ ਦਾ ਡਰਾਈਵਰ ਸੁਰੱਖਿਅਤ ਹੈ... ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ