ਬੀਤ ਇਲਾਕੇ 'ਚ ਟਿੱਪਰ ਨਾਲ ਸਾਬਕਾ ਫੌਜੀ ਦੀ ਮੌਤ
ਬੀਣੇਵਾਲ (ਹੁਸ਼ਿਆਰਪੁਰ), 28ਫਰਵਰੀ (ਬੈਜ ਚੌਧਰੀ)-ਬੀਤ ਇਲਾਕੇ ਵਿਚ ਗੜ੍ਹਸ਼ੰਕਰ ਨੰਗਲ ਰੋਡ ਉਤੇ ਪਿੰਡ ਕੋਕੋਵਾਲ ਮਜਾਰੀ ਰੋਡ ਉਤੇ ਇਕ ਬਾਈਕ ਸਵਾਰ ਸਾਬਕਾ ਫੌਜੀ ਗੜੀਮਾਨਸੋਵਾਲ ਦੇ ਕਾਬਲ ਸਿੰਘ (42 ਸਾਲ) ਦੀ ਟਿੱਪਰ ਦੀ ਚਪੇਟ ਵਿਚ ਆਉਣ ਨਾਲ ਮੌਕੇ ਉਤੇ ਹੀ ਮੌਤ ਹੋਣ ਦੀ ਖਬਰ ਹੈ। ਘਟਨਾ ਰਾਤ ਸਾਢੇ 8 ਵਜੇ ਦੀ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਨੰਗਲ-ਗੜ੍ਹਸ਼ੰਕਰ ਰੋਡ ਉਤੇ ਟਿੱਪਰਾਂ ਨਾਲ ਹੋਣ ਵਾਲੀ 21ਵੀਂ ਮੌਤ ਹੈ। ਇਹ ਵੀ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਅਚਲਪੁਰ ਬੀਤ ਦੇ ਸਾਬਕਾ ਸਰਪੰਚ ਦੀ ਵੀ ਟਿੱਪਰ ਨਾਲ ਕੁਚਲਣ ਨਾਲ ਮੌਤ ਹੋਈ ਸੀ।
;
;
;
;
;
;
;
;