JALANDHAR WEATHER

ਈਰਾਨ-ਇਜ਼ਰਾਈਲ ਜੰਗ ਦਾ ਅਸਰ : ਅੰਮ੍ਰਿਤਸਰ ਹਵਾਈ ਅੱਡੇ 'ਤੇ ਤਿੰਨ ਅੰਤਰਰਾਸ਼ਟਰੀ ਉਡਾਣਾਂ ਰੱਦ

ਰਾਜਾਸਾਂਸੀ, 28 ਫਰਵਰੀ (ਹਰਦੀਪ ਸਿੰਘ ਖੀਵਾ)-ਇਜ਼ਰਾਈਲ ਤੇ ਈਰਾਨ ਦੀ ਜੰਗ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਿੰਨ ਕੌਮਾਂਤਰੀ ਉਡਾਣਾਂ ਰੱਦ ਹੋ ਗਈਆਂ। ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਉਡਾਣਾਂ ਦੇ ਪ੍ਰਬੰਧਕਾਂ ਵਲੋਂ ਈ-ਮੇਲ ਰਾਹੀਂ ਅਗਾਊਂ ਸੂਚਨਾ ਦੇ ਦਿੱਤੀ ਗਈ ਸੀ ਤਾਂ ਜੋ ਸਫਰ ਕਰਨ ਵਾਲੇ ਯਾਤਰੀ ਖੱਜਲ ਖੁਆਰੀ ਤੋਂ ਬਚ ਸਕਣ। ਰੱਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਸਵੇਰੇ 11.30 ਵਜੇ ਲੰਡਨ ਤੋਂ ਏਥੇ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਨੰਬਰ ਏ ਆਈ 170 ਤੇ ਸ਼ਾਰਜਾਹ ਤੋਂ ਰਾਤ 9 ਵਜੇ ਏਥੇ ਪੁੱਜਣ ਵਾਲੀ ਇੰਡੀਗੋ ਨੰਬਰ 6 ਈ-1428 ਅਤੇ ਇਸ ਤੋਂ ਇਲਾਵਾ 28 ਫਰਵਰੀ ਤੇ 1 ਮਾਰਚ ਦੀ ਦਰਮਿਆਨੀ ਰਾਤ 1.15 ਵਜੇ ਦੁਬਈ ਤੋਂ ਇਥੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ ਆਈ ਐਕਸ 192 ਰੱਦ ਕਰ ਦਿੱਤੀਆਂ ਗਈਆਂ। ਇਨ੍ਹਾਂ ਉਡਾਣਾਂ ਦੇ ਰੱਦ ਹੋਣ ਸੰਬੰਧੀ ਜਦ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਰਾਨ ਤੇ ਇਜ਼ਰਾਈਲ ਦੀ ਲੱਗੀ ਹੋਈ ਜੰਗ ਕਾਰਨ ਦੁਬਈ ਦੇ ਏਅਰ ਬੇਸ ਨੂੰ ਬੰਦ ਕਰਨ ਕਾਰਨ ਉਕਤ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ