JALANDHAR WEATHER

ਪ੍ਰਸਿੱਧ ਗਾਇਕ ਹੰਸ ਰਾਜ ਹੰਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 28 ਫਰਵਰੀ (ਜਸਵੰਤ ਸਿੰਘ ਜੱਸ)- ਪ੍ਰਸਿੱਧ ਸੂਫੀ ਗਾਇਕ ਤੇ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਬਾਅਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਚਿੱਟੇ ਰੰਗ ਦੀ ਸੁੰਦਰ ਦਸਤਾਰ ਸਜਾਈ ਸ੍ਰੀ ਹੰਸ ਨੇ ਕਿਹਾ ਕਿ ਉਹ ਅੱਜ ਕੇਵਲ ਇਸ ਪਾਵਨ ਅਸਥਾਨ ਵਿਖੇ ਨਤਮਸਤਕ ਹੋਣ ਆਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਵਿਖੇ ਆ ਕੇ ਰਾਜਨੀਤੀ ਬਾਰੇ ਕੋਈ ਗੱਲ ਨਹੀਂ ਕਰਨੀ ਕਿਉਂਕਿ ਮੇਰਾ ਸੰਬੰਧ ਮੁੱਖ ਰੂਪ ਵਿਚ ਸੰਗੀਤ ਨਾਲ ਹੈ, ਰਾਜਨੀਤੀ ਨਾਲ ਨਹੀਂ। ਉਹਨਾਂ ਕਿਹਾ ਕਿ ਪਹਿਲਾਂ ਪਹਿਲ ਉਹਨਾਂ ਗਾਇਕੀ ਦੇ ਨਾਲ ਨਾਲ ਫਿਲਮਾਂ ਵਿਚ ਵੀ ਭੂਮਿਕਾਵਾਂ ਨਿਭਾਈਆਂ ਸਨ, ਪਰ ਹੁਣ ਜਦੋਂ ਵੀ ਕਿਤੇ ਫਿਲਮਾਂ ਵਿਚ ਕੋਈ ਚੰਗੀ ਪੇਸ਼ਕਸ਼ ਮਿਲੀ ਤਾਂ ਜ਼ਰੂਰ ਇਸ ’ਤੇ ਵਿਚਾਰ ਕਰਾਂਗਾ। ਉਹਨਾਂ ਗਾਇਕੀ ਦੇ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਪੂਰੀ ਦਿਆਨਤਦਾਰੀ, ਮਿਹਨਤ ਤੇ ਰਿਆਜ਼ ਨਾਲ ਇਸ ਖੇਤਰ ਵਿਚ ਆਉਣ ,ਉਹਨਾਂ ਨੂੰ ਜਰੂਰ ਕਾਮਯਾਬੀ ਨਸੀਬ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ