ਗੈਂਗਸਟਰਵਾਦ ਵਿਰੁੱਧ ਸੁਹਿਰਦਤਾ ਅਤੇ ਬਿਲ ਪਾਵਰ ਨਾਲ ਲੜਾਈ ਲੜ ਰਹੀ ਹੈ, ਭਗਵੰਤ ਮਾਨ ਸਰਕਾਰ - ਬਲਤੇਜ ਪੰਨੂ
ਚੰਡੀਗੜ੍ਹ, 25 ਫਰਵਰੀ (ਆਜਇਬ ਸਿੰਘ ਔਜਲਾ) - ਭਗਵੰਤ ਮਾਨ ਸਰਕਾਰ ਸੁਹਿਰਦਤਾ ਅਤੇ ਬਿਲ ਪਾਵਰ ਨਾਲ ਗੈਂਗਸਟਰਵਾਦ ਵਿਰੁੱਧ ਲੜਾਈ ਲੜ ਰਹੀ ਹੈ ਜੋ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੇ ਦੌਰਾਨ ਪੈਦਾ ਹੋਇਆ ਅਤੇ ਵਧਿਆ ਫੁੱਲਿਆ । ਇਹ ਗੱਲ ਅੱਜ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਸਥਿਤ ਮੁਖ ਦਫ਼ਤਰ ਸੈਕਟਰ 39 ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੀਡੀਆ ਸਲਾਹਕਾਰ ਬਲਤੇਜ ਪੰਨੂ ਵਲੋਂ ਸਾਂਝੀ ਕੀਤੀ ਗਈ। ਉਨਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੀ ਇਕ ਪੀੜ੍ਹੀ ਨੂੰ ਚਿੱਟੇ ਦਾ ਨਸ਼ਾ ਨਿਗਲ ਗਿਆ ਹੈ। ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀਆਂ ਰੈਲੀਆਂ ਦੇ ਵਿਚ ਗੈਂਗਸਟਰਾਂ ਨੂੰ ਅੱਤਵਾਦੀ ਐਲਾਨਣ ਦੀ ਗੱਲ ਕਰ ਰਹੇ ਹਨ। ਉਹ ਇਹ ਕਿਉਂ ਨਹੀਂ ਦੱਸ ਰਹੇ ਕਿ ਇਹ ਅਨਸਰ ਕਦੋਂ ਅਤੇ ਕਿਸ ਦੇ ਸਮੇਂ ਵਿਚ ਪੈਦਾ ਹੋਏ। ਬਲਤੇਜ ਪੰਨੂ ਨੇ ਸੁਨੀਲ ਜਾਖੜ ਦੇ ਬਿਆਨ 'ਤੇ ਵੀ ਕਿਹਾ ਕਿ ਨਾ ਉਹ ਕਿਸਾਨਾਂ ਦੀ ਫ਼ਸਲ ਦੀ ਲੜਾਈ ਲੜ ਸਕੇ ਹਨ ਅਤੇ ਨਾ ਹੀ ਪੰਜਾਬ ਦੇ ਪਾਣੀਆਂ ਦੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈ ਜਿਸ ਵਿਚ 600 ਯੂਨਿਟ ਬਿਜਲੀ ਮਾਫ਼ੀ, ਸਿਹਤ ਸਹੂਲਤਾਂ ਅਤੇ ਚੰਗੇ ਸਕੂਲ ਅਤੇ ਹੋਰ ਸਹੂਲਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੀ ਲੋਕਾਂ ਨੂੰ ਮਿਲੀਆਂ ਹਨ।
;
;
;
;
;
;
;
;