ਜਲੰਧਰ ਹਸਪਤਾਲ ਬਾਹਰ ਨੌਜਵਾਨ ਨੂੰ ਗੋਲੀ ਮਾਰੀ, ਹਮਲਾਵਰ ਫਰਾਰ
ਮਕਸੂਦਾਂ, 25 ਫਰਵਰੀ (ਸੌਰਵ ਮਹਿਤਾ)- ਜਲੰਧਰ ਵਿਚ ਮੰਗਲਵਾਰ ਦੇਰ ਰਾਤ ਬਲ ਹਸਪਤਾਲ ਦੇ ਬਾਹਰ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਮੁਤਾਬਕ ਸੌਰਵ ਉਰਫ਼ ਨੰਨੂ ਆਪਣੇ ਭਰਾ ਨਾਲ ਦੋਸਤ ਦਾ ਹਾਲਚਾਲ ਪੁੱਛਣ ਆਇਆ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨਾਲ ਤਕਰਾਰ ਹੋ ਗਈ ਅਤੇ ਹਾਲਾਤ ਤਣਾਅ ਭਰੇ ਬਣ ਗਏ। ਦੋਸ਼ ਹੈ ਕਿ ਇਕ ਹਮਲਾਵਰ ਨੇ ਨੰਨੂ ਦੇ ਪੇਟ ਵਿਚ ਗੋਲੀ ਮਾਰ ਦਿੱਤੀ ਅਤੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;