ਨਸ਼ਿਆਂ ਵਿਰੁੱਧ ਰੈਲੀ ’ਚ ਮੁਕੇਰੀਆਂ ਪੁੱਜੇ ਰਾਜਪਾਲ ਪੰਜਾਬ
ਮੁਕੇਰੀਆਂ, 23 ਫਰਵਰੀ (ਐਨ.ਐਸ.ਰਾਮਗੜੀਆ) – ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਚਕਾਲਾ ਬਸ਼ ਮੁਕੇਰੀਆਂ ਵਲੋਂ ਅੱਜ ਐਸ.ਡੀ.ਐਮ. ਦਫਤਰ ਮੁਕੇਰੀਆਂ ਤੋਂ ਯੁੱਧ ਨਸ਼ਿਆਂ ਵਿਰੁੱਧ ਇਕ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਏ। ਉਨ੍ਹਾਂ ਦਾ ਇਥੇ ਪਹੁੰਚਣ ’ਤੇ ਟਰੱਸਟ ਦੇ ਚੇਅਰਮੈਨ ਹਰਵਿੰਦਰ ਸਿੰਘ ਚੱਕ ਐਮ.ਐਲ.ਏ. ਸ਼੍ਰੀ ਜੰਗੀ ਲਾਲ ਮਹਾਜਨ, ਬਿਕਰਮ ਸਿੰਘ ਅਲਾ ਬਖਸ਼ ਐਸ.ਡੀ.ਐਮ.ਮੁਕੇਰੀਆਂ ਡੀ.ਐਸ.ਪੀ. ਸਮੇਤ ਜ਼ਿਲ੍ਹਾ ਅਤੇ ਪੰਜਾਬ ਤੋਂ ਆਏ ਕਈ ਨੇਤਾਵਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ। ਇਹ ਯਾਤਰਾ ਮੁਕੇਰੀਆਂ ਤੋਂ ਸ਼ੁਰੂ ਹੋ ਕੇ ਦਸਮੇਸ਼ ਗਰਲ ਕਾਲਜ ਵਿਖੇ ਪਹੁੰਚੀ, ਜਿਸ ਵਿਚ ਦਸਮੇਸ਼ ਗੁਰੂ ਕਾਲਜ ਦੀਆਂ ਵਿਦਿਆਰਥਣਾਂ, ਭਾਈ ਕੁਲਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਦਸ਼ਮੇਸ਼ ਪਬਲ ਸਕੂਲ ਦੇ ਵਿਦਿਆਰਥੀਆਂ ਵਲੋਂ ਰੈਲੀ ਵਿਚ ਹਿੱਸਾ ਲਿਆ ਗਿਆ, ਜਿੰਨ੍ਹਾ ਵਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਹੱਥਾਂ ਵਿਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਯਾਤਰਾ ਵਿਚ, ਜੋ ਕਿ ਕਰੀਬ ਦੋ ਕਿਲੋਮੀਟਰ ਤੋਂ ਵੀ ਵੱਧ ਬਣਦੀ ਹੈ ਪੰਜਾਬ ਦੇ ਰਾਜਪਾਲ ਵਲੋਂ ਬੱਚਿਆਂ ਦੇ ਨਾਲ ਨਿੱਜੀ ਤੌਰ ’ਤੇ ਸ਼ਮੂਲੀਅਤ ਕੀਤੀ ਗਈ ਅਤੇ ਇਸ ਯਾਤਰਾ ਦੇ ਨਾਲ ਨਾਲ ਉਹ ਪੈਦਲ ਚੱਲ ਕੇ ਦਸ਼ਮੇਸ਼ ਕਾਲਜ ਵਿਖੇ ਪਹੁੰਚੇ। ਇਸ ਸਮੇਂ ਗੈਰ ਰਸਮੀ ਗੱਲਬਾਤ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦਸਮੇਸ਼ ਗਰਲਜ਼ ਅਤੇ ਖਾਸ ਕਰਕੇ ਕਮੇਟੀ ਸ੍ਰੀ ਗੁਰੂ ਗੋਬਿੰਦ ਸਿੰਘ ਚੱਕ ਅਲਾਵਾ ਟਰੱਸਟ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਅਗਾਹ ਕਰਨ ਲਈ ਸੁਚੇਤ ਕਰਨ ਲਈ ਅਤੇ ਬੱਚਿਆਂ ਵਿਚ ਨਸ਼ਿਆਂ ਵਿਰੁੱਧ ਭਾਵਨਾ ਪੈਦਾ ਕਰਨ ਲਈ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਨਸ਼ਿਆਂ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਰੋਕਣ ਲਈ ਸਰਕਾਰ ਦੀ ਮਦਦ ਕਰਨ ਅਤੇ ਪੰਜਾਬ ਵਿਚ ਸ਼ਾਂਤਮਈ ਮਾਹੌਲ ਪੈਦਾ ਕਰਨ ਵਾਸਤੇ ਆਪਣਾ ਸਹਿਯੋਗ ਦੇਣ।
;
;
;
;
;
;
;
;