JALANDHAR WEATHER

ਨਵ-ਵਿਆਹੇ ਜੋੜੇ ਦੀ ਨਹਿਰ ’ਚ ਡੁੱਬਣ ਨਾਲ ਮੌਤ

ਗੁਰੂਗ੍ਰਾਮ, 6 ਫਰਵਰੀ (ਪੀ.ਟੀ.ਆਈ.)- ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਇਕ ਨਵ-ਵਿਆਹੇ ਜੋੜੇ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ, ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਗੁੜਗਾਓਂ ਦੇ ਜੈਸਿੰਘਪੁਰ ਪਿੰਡ ਦੀ ਨਹਿਰ ’ਚ ਵਾਪਰੀ।

ਪੁਲਿਸ ਅਨੁਸਾਰ, ਪਿੰਡ ਦਾ ਵਸਨੀਕ ਸਾਦਿਕ ਅਤੇ ਉਸਦੀ ਪਤਨੀ ਹੰਸੀਰਾ ਵੀਰਵਾਰ ਸ਼ਾਮ ਨੂੰ ਨਹਿਰ ਦੇ ਕਿਨਾਰੇ ਸੈਰ ਕਰ ਰਹੇ ਸਨ ਕਿ ਹੰਸੀਰਾ ਤਿਲਕ ਕੇ ਪਾਣੀ ’ਚ ਡਿੱਗ ਗਈ। ਸਾਦਿਕ ਨੇ ਉਸਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿੱਤੀ। ਤੇਜ਼ ਰਫਤਾਰ ਵਿਚ ਦੋਵੇਂ ਵਹਿ ਗਏ। ਪੁਲਿਸ ਨੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਨਹਿਰ ’ਚੋਂ ਲਾਸ਼ਾਂ ਬਰਾਮਦ ਕੀਤੀਆਂ। ਜੋੜੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਅਧਿਕਾਰੀ ਨੇ ਅੱਗੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ