JALANDHAR WEATHER

ਫ਼ਿਲਮ ਅਦਾਕਾਰ ਰਜ਼ਾ ਮੁਰਾਦ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਵੇਖਣ ਪੁੱਜੇ

ਅਟਾਰੀ ਸਰਹੱਦ (ਅੰਮ੍ਰਿਤਸਰ), 6 ਜਨਵਰੀ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤੀ ਫਿਲਮਾਂ ਦੇ ਸਿਤਾਰੇ ਪ੍ਰਸਿੱਧ ਅਦਾਕਾਰ ਰਜ਼ਾ ਮੁਰਾਦ ਅੱਜ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋਵੇਂ ਦੇਸ਼ਾਂ ਦੀਆਂ ਸਰਹੱਦੀ ਫੋਰਸਾਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਅਦਾਕਾਰ ਰਜ਼ਾ ਮੁਰਾਦ ਦਾ ਅਟਾਰੀ ਸਰਹੱਦ ਪਹੁੰਚਣ 'ਤੇ ਬੀ.ਐਸ.ਐਫ. ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਸੈਲਾਨੀਆਂ ਨੇ ਹੱਥ ਖੜੇ ਕਰਕੇ ਨਿੱਘਾ ਸਵਾਗਤ ਕੀਤਾ। ਉਪਰੰਤ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਤੋਂ ਪਹਿਲਾਂ ਚਲਦੇ ਹਿੰਦੀ ਪੰਜਾਬੀ ਗਾਣੇ ਤੇ ਦੇਸ਼ ਭਗਤੀ ਦੇ ਗੀਤਾਂ 'ਤੇ ਵੀ ਰਜ਼ਾ ਮੁਰਾਦ ਸੈਲਾਨੀਆਂ ਦੇ ਨਾਲ ਪੂਰੀ ਮਸਤੀ ਵਿਚ ਝੂਮਦੇ ਵਿਖਾਈ ਦਿੱਤੇ ।

 

ਇਸ ਦੌਰਾਨ ਅਦਾਕਾਰ ਰਜ਼ਾ ਮੁਰਾਦ ਨਾਲ ਹੱਥ ਮਿਲਾਉਂਦਿਆਂ ਮੁੰਡੇ-ਕੁੜੀਆਂ ਨੇ ਸੈਲਫੀਆਂ ਲਈਆਂ । ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਰਜ਼ਾ ਮੁਰਾਦ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਇੰਨੀ ਉਮਰ ਦੇ ਹੋਣ ਦੇ ਬਾਵਜੂਦ ਵੀ ਉਹ ਜਦ ਵੀ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਆਉਂਦੇ ਹਨ ਤਾਂ ਉਹ ਆਪਣੇ ਭਾਰਤੀ ਦੇਸ਼ ਦੇ ਜਵਾਨਾਂ ਦਾ ਹੌਸਲਾ ਅਫਜਾਈ ਕਰਨ ਲਈ ਹਮੇਸ਼ਾ ਹੀ ਅਟਾਰੀ ਸਰਹੱਦ 'ਤੇ ਪਹੁੰਚਦੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ