JALANDHAR WEATHER

ਭਾਜਪਾ ਸਤਿਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਸ਼ਹਿਰ ਸਿਰਜੇ : ਬਿਲਾਸਪੁਰ

ਜਗਰਾਉਂ ( ਲੁਧਿਆਣਾ ), 1 ਫਰਵਰੀ ( ਕੁਲਦੀਪ ਸਿੰਘ ਲੋਹਟ)-ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਰਹੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇਸ ਬਜਟ ਨੂੰ ਫੋਕਾ ਬਜਟ ਕਰਾਰ ਦਿੱਤਾ ਹੈ।

ਬਿਲਾਸਪੁਰ ਨੇ ਕਿਹਾ ਕਿ ਕੇਂਦਰੀ ਬਜਟ ’ਚ ਪੰਜਾਬ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ ਹੈ। ਨਾਲ ਹੀ ਬਿਲਾਸਪੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਏਅਰਪੋਰਟ ਰੱਖਣ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਆਖਿਆ ਕਿ ਕੇਂਦਰ ਨੂੰ ਦਲਿਤ ਸਮਾਜ ਦੀਆਂ ਲੋੜਾਂ-ਥੁੜਾਂ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਸ. ਬਿਲਾਸਪੁਰ ਨੇ ਆਖਿਆ ਕਿ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਨੇ ਬੇਗਮਪੁਰਾ ਸਿਰਜਣ ਦਾ ਸੁਪਨਾ ਲਿਆ ਸੀ ਪ੍ਰੰਤੂ ਦੇਸ਼ ਦੀ ਸੱਤਾ 'ਤੇ ਕਾਬਜ਼ ਭਾਜਪਾ ਫਿਰਕਾਪ੍ਰਸਤੀ ਦੇ ਏਜੰਡੇ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਸਤਿਗੁਰੂ ਰਵਿਦਾਸ ਏਅਰਪੋਰਟ ਰੱਖਣ ਦਾ ਸਵਾਗਤ ਹੈ ਪ੍ਰੰਤੂ ਭਾਜਪਾ ਨੂੰ ਫਿਰਕਾਪ੍ਰਸਤੀ ਤਿਆਗ ਕੇ ਸਤਿਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਸਿਰਜਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ