ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਿਆ ਭਾਰਤ, ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਇਆ
ਜ਼ਿੰਬਾਬਵੇ, 1 ਫਰਵਰੀ- ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਇਆ। ਜ਼ਿੰਬਾਬਵੇ ਦੇ ਬੁਲਾਵਾਯੋ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ’ਚ 252 ਦੌੜਾਂ ਬਣਾਈਆਂ। ਵੇਦਾਂਤ ਤ੍ਰਿਵੇਦੀ ਨੇ 68 ਦੌੜਾਂ ਬਣਾਈਆਂ।
ਪਾਕਿਸਤਾਨ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ 33.3 ਓਵਰਾਂ ’ਚ 253 ਦੌੜਾਂ ਦਾ ਟੀਚਾ ਪ੍ਰਾਪਤ ਕਰਨਾ ਸੀ ਪਰ ਟੀਮ 46.2 ਓਵਰਾਂ ’ਚ ਸਿਰਫ਼ 194 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਉਸਮਾਨ ਖਾਨ ਨੇ 66 ਦੌੜਾਂ ਬਣਾਈਆਂ, ਜਦੋਂਕਿ ਭਾਰਤ ਲਈ ਕਪਤਾਨ ਆਯੁਸ਼ ਮਹਾਤਰੇ ਅਤੇ ਖਿਲਨ ਪਟੇਲ ਨੇ 3-3 ਵਿਕਟਾਂ ਲਈਆਂ। ਵੇਦਾਂਤ ਤ੍ਰਿਵੇਦੀ ਦੀਆਂ 68 ਦੌੜਾਂ ਨੇ ਟੀਮ ਨੂੰ 200 ਦੌੜਾਂ ਤੱਕ ਪਹੁੰਚਾਉਣ ’ਚ ਮਦਦ ਕੀਤੀ। ਵੈਭਵ ਸੂਰਿਆਵੰਸ਼ੀ 22 ਗੇਂਦਾਂ ’ਚ ਸਿਰਫ਼ 30 ਦੌੜਾਂ ਹੀ ਬਣਾ ਸਕੇ। ਕਪਤਾਨ ਆਯੁਸ਼ ਮਹਾਤਰੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਅੰਤ ’ਚ ਕਨਿਸ਼ਕ ਚੌਹਾਨ ਅਤੇ ਖਿਲਨ ਪਟੇਲ ਨੇ 50 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ 250 ਤੋਂ ਪਾਰ ਪਹੁੰਚਾਇਆ। ਪਾਕਿਸਤਾਨ ਲਈ ਅਬਦੁਲ ਸੁਭਾਨ ਨੇ 3 ਵਿਕਟਾਂ ਅਤੇ ਮੁਹੰਮਦ ਸਯਾਮ ਨੇ 2 ਵਿਕਟਾਂ ਲਈਆਂ।
;
;
;
;
;
;
;