ਗੈਂਗਵਾਰ ਕਾਰਨ ਨੌਜਵਾਨ ਦੀ ਦਿਨ ਦਿਹਾੜੇ ਹੱਤਿਆ
ਲੁਧਿਆਣਾ , 21 ਜਨਵਰੀ (ਪਰਮਿੰਦਰ ਸਿੰਘ ਅਹੂਜਾ )- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਗਰੀਨ ਪਾਰਕ ਵਿਚ ਗੈਂਗਵਾਰ ਕਰਨ ਅੱਜ ਸ਼ਾਮ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਐਸ. ਐਚ. ਓ. ਦਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਪ੍ਰਦੀਪ ਕੁਮਾਰ ਬਿੱਲਾ ਪੁੱਤਰ ਲਾਲ ਬਹਾਦਰ ਵਜੋਂ ਕੀਤੀ ਗਈ। ਉਹ ਰਾਮ ਨਗਰ ਮੁੰਡੀਆਂ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 20 ਸਾਲ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਅੱਜ ਬਿਲਾ ਪਾਰਕ ਵਿਚ ਸੈਰ ਕਰ ਰਿਹਾ ਸੀ ਕਿ ਇਸ ਦੌਰਾਨ ਇਕ ਨੌਜਵਾਨ ਉੱਥੇ ਆਇਆ ਅਤੇ ਉਸ ਨੇ ਬਿਲਾਂ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਲਹੂ-ਲੁਹਾਨ ਹੋਇਆ ਬਿੱਲਾ ਉੱਥੇ ਹੀ ਡਿੱਗ ਪਿਆ ਤੇ ਮੌਕੇ 'ਤੇ ਹੀ ਦਮ ਤੋੜ ਗਿਆ।
;
;
;
;
;
;
;
;