JALANDHAR WEATHER

ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਅਫ਼ਰੀਕਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਕੀਤੀ ਮੁਲਾਕਾਤ

ਵਿੰਡਹੋਕ (ਦੱਖਣੀ ਅਫ਼ਰੀਕਾ), 21 ਜਨਵਰੀ - ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਵਿੰਡਹੋਕ ਵਿਚ ਅਫ਼ਰੀਕਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਕਿਉਂਕਿ ਆਈਸੀਸੀ ਵਲੋਂ ਪੂਰੇ ਅਫ਼ਰੀਕੀ ਮਹਾਂਦੀਪ ਵਿਚ ਖੇਡ ਨੂੰ ਵਧਾਉਣ ਅਤੇ ਸਮਰਥਨ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਆਈਸੀਸੀ ਦੀ ਇਕ ਰਿਲੀਜ਼ ਦੇ ਅਨੁਸਾਰ ਉਨ੍ਹਾਂ ਨਾਮੀਬੀਆ ਕ੍ਰਿਕਟ ਗਰਾਊਂਡ 'ਤੇ ਇਕ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ 2026 ਮੈਚ ਵਿਚ ਵੀ ਸ਼ਿਰਕਤ ਕੀਤੀ, ਜੋ ਕਿ ਕ੍ਰਿਕਟ ਨਾਮੀਬੀਆ ਦਾ ਨਵਾਂ ਸਥਾਨ ਹੈ,ਜਿੱਥੇ ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਐਕਸ਼ਨ ਵਿਚ ਦੇਖਿਆ, ।
ਐਕਸ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਜੈ ਸ਼ਾਹ ਨੇ ਪੋਸਟ ਕੀਤਾ, "ਵਿੰਡਹੋਕ ਵਿਚ ਅਫਰੀਕਾ ਕ੍ਰਿਕਟ ਐਸੋਸੀਏਸ਼ਨ ਦੇ ਕ੍ਰਿਕਟ ਨੇਤਾਵਾਂ ਨਾਲ ਮੁਲਾਕਾਤ ਵਿਚ ਇਕ ਲਾਭਕਾਰੀ ਦਿਨ ਕਿਉਂਕਿ ਆਈਸੀਸੀ ਮਹਾਂਦੀਪ ਵਿਚ ਖੇਡ ਨੂੰ ਵਧਾਉਣ ਅਤੇ ਸਮਰਥਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਨਾਮੀਬੀਆ ਦੇ ਸ਼ਾਨਦਾਰ ਕ੍ਰਿਕਟ ਗਰਾਊਂਡ 'ਤੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 2026 ਮੈਚ ਵਿਚ ਖੇਡ ਦੇ ਭਵਿੱਖ ਦੇ ਸਿਤਾਰਿਆਂ ਨੂੰ ਦੇਖਣ ਦਾ ਵੀ ਆਨੰਦ ਆਇਆ।"
ਨਾਮੀਬੀਆ ਅਤੇ ਜ਼ਿੰਬਾਬਵੇ ਚੱਲ ਰਹੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕਰ ਰਹੇ ਹਨ, ਹਰੇਕ ਵਿਚ 12 ਗਰੁੱਪ-ਪੜਾਅ ਮੈਚ ਹਨ। ਇਹ ਨਾਮੀਬੀਆ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ, ਖ਼ਾਸ ਕਰਕੇ ਪਿਛਲੇ ਸਾਲ ਦੱਖਣੀ ਅਫ਼ਰੀਕਾ ਦੇ ਇਕ ਇਤਿਹਾਸਕ ਇਕ-ਵਾਰ ਠ20 ਮੈਚ ਲਈ ਮੇਜ਼ਬਾਨੀ ਕਰਨ ਤੋਂ ਬਾਅਦ, ਆਪਣੀ ਵਧਦੀ ਕ੍ਰਿਕਟ ਮੌਜੂਦਗੀ ਦਾ ਪ੍ਰਦਰਸ਼ਨ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ