JALANDHAR WEATHER

ਭਗਵੰਤ ਮਾਨ ਸਰਕਾਰ "ਯੁੱਧ ਗੈਂਗਸਟਰਜ਼ ਵਿਰੁੱਧ" ਦੀ ਕਰ ਰਹੀ ਹੈ ਸ਼ੁਰੂਆਤ - ਨੀਲ ਗਰਗ

ਚੰਡੀਗੜ੍ਹ, 20 ਜਨਵਰੀ-।" ਯੁੱਧ ਨਸ਼ਿਆਂ ਵਿਰੁੱਧ " ਦੀ ਸਫਲਤਾ ਤੋਂ ਬਾਅਦ ਅੱਜ ਭਗਵੰਤ ਮਾਨ ਸਰਕਾਰ "ਯੁੱਧ ਗੈਂਗਸਟਰਜ਼ ਵਿਰੁੱਧ "ਦੀ ਸ਼ੁਰੂਆਤ ਕਰ ਰਹੀ ਹੈ। ਇਹ ਗੱਲ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਸੈਕਟਰ 39 ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਪ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗ ਵਲੋਂ ਸਾਂਝੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਨੀਲ ਗਰਗ ਨੇ ਕਿਹਾ ਕਿ 1 ਮਾਰਚ 2025 ਨੂੰ " ਯੁੱਧ ਨਸ਼ਿਆਂ ਦੇ ਵਿਰੁੱਧ " ਮਾਨ ਸਰਕਾਰ ਨੇ ਜੋ ਮੁਹਿੰਮ ਆਰੰਭੀ, ਉਸ ਨੂੰ ਵੱਡੀ ਸਫਲਤਾ ਵੀ ਮਿਲੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੈਂਗਸਟਰਵਾਦ ਨੂੰ ਪਿਛਲੀਆਂ ਸਰਕਾਰਾਂ ਵਲੋਂ ਸਰਕਾਰੀ ਮਹਿਮਾਨ ਨਿਵਾਜ਼ੀ ਵੀ ਦਿੱਤੀ ਗਈ।

ਨੀਲ ਗਰਗ ਨੇ ਕਿਹਾ ਕਿ ਹੁਣ ਇਸ ਮੁਹਿੰਮ ਲਈ ਪੰਜਾਬ ਸਰਕਾਰ ਵਲੋਂ 2000 ਟੀਮਾਂ ਬਣਾਈਆਂ ਗਈਆਂ ਹਨ, ਜਿਸ ’ਚ 12000 ਦੇ ਕਰੀਬ ਪੁਲਿਸ ਕਰਮਚਾਰੀਆਂ-ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਨੀਲ ਗਰਗ ਨੇ ਇਹ ਵੀ ਕਿਹਾ ਕਿ ਜਿਸ ਨੀਅਤ ਤੇ ਨੀਤੀ ਪ੍ਰਤੀ ਪੰਜਾਬ ਦੇ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ, ਹੁਣ ਇਸ ਲੜਾਈ ’ਚ ਵੀ ਉਹ ਯੁੱਧ ਨਸ਼ਿਆਂ ਦੇ ਵਿਰੁੱਧ ਵਾਂਗ ਹੀ ਸਹਿਯੋਗ ਦੇਣਗੇ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੌਰਾਨ 31, 32 ਹਜ਼ਾਰ ਐਫ. ਆਈ. ਆਰ. ਦਰਜ ਹੋਈਆਂ ਹਨ ਤੇ ਵੱਡੀ ਪੱਧਰ ’ਤੇ ਡਰੱਗ ਵੀ ਫੜੀ ਗਈ। ਇਸ ਮੌਕੇ ਨੀਲ ਗਰਗ ਦੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਬੂਟਾ ਸਿੰਘ ਬੈਰਾਗੀ ਵੀ ਮੌਜੂਦ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ