ਸ਼ਾਹਕੋਟ ਨਜ਼ਦੀਕ ਪੁਲਿਸ ਨੇ ਕੀਤਾ ਐਨਕਾਊਂਟਰ, 2 ਸ਼ੂਟਰ ਗ੍ਰਿਫਤਾਰ
ਸ਼ਾਹਕੋਟ/ਮਲਸੀਆਂ (ਜਲੰਧਰ), 20 ਜਨਵਰੀ (ਏ.ਐਸ. ਅਰੋੜਾ/ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿਖੇ ਬੀਤੀ 11 ਜਨਵਰੀ ਨੂੰ ਇਕ ਐਨ.ਆਰ.ਆਈ. ’ਤੇ ਗੋਲੀਆਂ ਚਲਾਉਣ ਵਾਲੇ 2 ਸ਼ੂਟਰਾਂ ਨੂੰ ਸ਼ਾਹਕੋਟ ਪੁਲਿਸ ਨੇ ਮੰਗਲਵਾਰ ਸਵੇਰੇ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਤੇ ਸ਼ੂਟਰਾਂ ਵਿਚਕਾਰ ਅੱਜ ਸਵੇਰੇ ਕਰੀਬ 7 ਵਜੇ ਹੋਏ ਮੁਕਾਬਲੇ ’ਚ ਇਕ ਸ਼ੂਟਰ ਦੀ ਲੱਤ ’ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਮੌਕੇ ’ਤੇ ਐਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. ਸ਼ਾਹਕੋਟ ਸੁਖਪਾਲ ਸਿੰਘ, ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਵੀ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸ਼ੂਟਰਾਂ ਪਾਸੋਂ ਇਕ 32 ਬੋਰ ਦਾ ਪਿਸਤੋਲ, ਮੈਗਜੀਨ ਅਤੇ ਮੋਟਰਸਾਈਕਲ ਵੀ ਬਰਮਦ ਹੋਇਆ ਹੈ। ਜ਼ਖ਼ਮੀ ਸ਼ੂਟਰ ਨੂੰ ਪੁਲਿਸ ਵਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
;
;
;
;
;
;
;