JALANDHAR WEATHER

ਆਪ ਆਗੂ ਆਤਿਸ਼ੀ ਨੂੰ ਪਹਿਲਾਂ ਹੀ ਮੰਗ ਲੈਣੀ ਚਾਹੀਦੀ ਸੀ ਮੁਆਫੀ- ਰਾਜਾ ਵੜਿੰਗ

 ਚੰਡੀਗੜ੍ਹ, 17 ਜਨਵਰੀ (ਏ.ਐਨ.ਆਈ.)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵਲੋਂ ਸਿੱਖ ਗੁਰੂਆਂ 'ਤੇ ਕੀਤੀ ਗਈ ਕਥਿਤ ਟਿੱਪਣੀ 'ਤੇ ਕਿਹਾ, "ਉਨ੍ਹਾਂ ਨੂੰ ਪਹਿਲੇ ਦਿਨ ਹੀ ਮੁਆਫੀ ਮੰਗਣੀ ਚਾਹੀਦੀ ਸੀ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕੀਤਾ, ਹੁਣ ਉਹ ਫਸ ਗਈ ਹੈ।"

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, "ਸੀਬੀਆਈ ਜਾਂਚ ਕਤਲ ਜਾਂ ਕਿਸੇ ਵੱਡੇ ਰਹੱਸ ਲਈ ਹੈ। ਇਹ ਬਕਵਾਸ ਹੈ। ਇਸ ਮਾਮਲੇ ਵਿਚ ਵੀਡੀਓ ਸਹੀ ਹੈ। ਇਹ ਦੇਖਣਾ ਬਾਕੀ ਹੈ ਕਿ ਆਤਿਸ਼ੀ ਕਦੋਂ ਮੁਆਫੀ ਮੰਗਦੀ ਹੈ। ਉਨ੍ਹਾਂ  ਕਿਹਾ ਕਿ ਜੇਕਰ ਗਲਤੀ ਹੋ ਹੀ ਗਈ ਸੀ ਤਾਂ ਮੰਨ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਕ ਤਾਂ ਚੋਰੀ, ਉਤੋਂ ਸੀਨਾਜ਼ੋਰੀ। ਹੁਣ ਇਹ ਮਾਮਲਾ ਰੁਕਣ ਵਾਲਾ ਨਹੀਂ ਹੈ। ਹੁਣ ਜਦੋਂ ਇਹ ਮਾਮਲਾ ਥੰਮ੍ਹੇਗਾ, ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ। ਜਨਤਾ ਮੁਆਫ ਕਰ ਦਿੰਦੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ  ਕਿਹਾ ਕੇ ਗਲਤੀ ਮੰਨਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ