ਲਹਿੰਦੇ ਪੰਜਾਬ ’ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ, 6 ਬੱਚਿਆਂ ਸਣੇ 14 ਲੋਕਾਂ ਦੀ ਮੌਤ
ਲਾਹੌਰ, 17 ਜਨਵਰੀ (ਪੀ.ਟੀ.ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ਼ਨੀਵਾਰ ਨੂੰ ਸੰਘਣੀ ਧੁੰਦ ਕਾਰਨ ਦਰਜਨਾਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਟਰੱਕ ਪੁਲ ਤੋਂ ਡਿੱਗਣ ਨਾਲ 6 ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਸਰਗੋਧਾ ਜ਼ਿਲ੍ਹੇ ਦੇ ਕੋਟ ਮੋਮਿਨ ’ਚ ਸਵੇਰੇ ਵਾਪਰਿਆ। ਪੰਜਾਬ ਐਮਰਜੈਂਸੀ ਸੇਵਾਵਾਂ ਬਚਾਅ 1122 ਦੇ ਬੁਲਾਰੇ ਅਨੁਸਾਰ, ਟਰੱਕ ’ਚ 23 ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਇਕ ਹੀ ਪਰਿਵਾਰ ਦੇ ਮੈਂਬਰ ਸਨ, ਜੋ ਇਸਲਾਮਾਬਾਦ ਤੋਂ ਫੈਸਲਾਬਾਦ ’ਚ ਇਕ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਜਾ ਰਹੇ ਸਨ।
ਭਾਰੀ ਧੁੰਦ ਕਾਰਨ ਮੋਟਰਵੇਅ ਬੰਦ ਹੋਣ ਕਾਰਨ ਟਰੱਕ ਨੇ ਸਥਾਨਕ ਰਸਤਾ ਅਪਣਾਇਆ। ਇਹ ਕੋਟ ਮੋਮਿਨ ਤਹਿਸੀਲ ਦੇ ਗਾਲਾਪੁਰ ਪੁਲ ਤੋਂ ਸੁੱਕੀ ਨਹਿਰ ’ਚ ਡਿੱਗ ਗਿਆ ਕਿਉਂਕਿ ਡਰਾਈਵਰ ਨੇ ਘੱਟ ਦ੍ਰਿਸ਼ਟੀ ਕਾਰਨ ਵਾਹਨ ਤੋਂ ਕੰਟਰੋਲ ਗੁਆ ਦਿੱਤਾ। 14 ਮ੍ਰਿਤਕਾਂ ’ਚ 6 ਬੱਚੇ ਅਤੇ ਪੰਜ ਔਰਤਾਂ ਸ਼ਾਮਲ ਹਨ, ਜਦੋਂਕਿ 9 ਵਿਅਕਤੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਸਿਵਲ ਹਸਪਤਾਲ, ਕੋਟ ਮੋਮਿਨ ’ਚ ਇਲਾਜ ਚੱਲ ਰਿਹਾ ਹੈ।
;
;
;
;
;
;
;