ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਆਲਾਲੰਪੁਰ ਦੀ ਕੌਮਾਤਰੀ ਉਡਾਣ ਮੁੜ ਰੱਦ, ਉਡਾਣਾਂ 'ਚ ਦੇਰੀ
ਰਾਜਾਸਾਂਸੀ, 7 ਜਨਵਰੀ (ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ। ਜਿਸ ਦੇ ਚਲਦਿਆਂ ਅੱਜ ਰਾਤ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਇਨ ਦੀ ਉਡਾਣ ਨੰਬਰ-ਐਮ ਐਚ-118 ਰੱਦ ਹੋ ਗਈ। ਇਸ ਉਕਤ ਉਡਾਣ ਨੇ ਇਕ ਘੰਟੇ ਠਹਿਰਾਅ ਉਪਰੰਤ 9.30 ਵਜੇ ਉਡਾਣ ਨੰਬਰ ਐਮ. ਐਚ. 119 ਬਣ ਕੇ ਇੱਥੋਂ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ, ਇਹ ਉਕਤ ਉਡਾਣ ਬੀਤੇ ਲੰਘੇ ਦਿਨ ਵੀ ਰੱਦ ਹੋ ਗਈ ਸੀ,ਜੋ ਅੱਜ ਮੁੜ ਲਗਾਤਾਰ ਦੂਸਰੇ ਦਿਨ ਰੱਦ ਰਹੀ। ਜਿਸ ਦੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਇਲਾਵਾ ਸਵੇਰੇ 7.50 ਵਜੇ ਦੁਬਈ ਤੋਂ ਏਥੇ ਪਹੁੰਚਣ ਵਾਲੀ ਸਪਾਈਸ ਜੈੱਟ ਦੀ ਉਡਾਣ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਸਵਾ ਘੰਟੇ ਦੇਰੀ ਨਾਲ ਪਹੁੰਚੀ।।
ਸ਼ਾਮ ਨੂੰ ਕੁਆਲਾਲੰਪੁਰ ਤੋਂ 6.30 ਵਜੇ ਪਹੁੰਚਣ ਵਾਲੀ ਏਅਰ ਏਸ਼ੀਆ ਏਅਰ ਲਾਇਨ ਉਡਾਣ ਵੀ ਸਵਾ ਘੰਟਾ ਦੇਰੀ ਨਾਲ ਪਹੁੰਚੀ। ਇਸ ਤੋਂ ਇਲਾਵਾ ਦੁਪਹਿਰ ਵੇਲੇ ਬੈਂਗਲੁਰੂ ਤੋਂ ਪੁੱਜਣ ਵਾਲੀ ਇੰਡੀਗੋ ਏਅਰ ਲਾਇਨ ਦੀ ਘਰੇਲੂ ਉਡਾਣ ਵੀ ਡੇਢ ਘੰਟਾ ਦੇਰੀ ਨਾਲ ਪਹੁੰਚੀ। ਇਨ੍ਹਾਂ ਪ੍ਭਾਵਿਤ ਹੋਈਆਂ ਉਡਾਣਾਂ ਕਾਰਨ ਯਾਤਰੀਆਂ ਨੂੰ ਅਤੇ ਯਾਤਰੀਆਂ ਨੂੰ ਅੱਗੋਂ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
;
;
;
;
;
;
;