ਕੜਾਕੇ ਦੀ ਠੰਡ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਕੌਮਾਂਤਰੀ ਉਡਾਣ ਰੱਦ
ਰਾਜਾਸਾਂਸੀ, 8 ਜਨਵਰੀ (ਹਰਦੀਪ ਸਿੰਘ ਖੀਵਾ)- ਕੜਾਕੇ ਦੀ ਠੰਡ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਾਤ 9.30 ਵਜੇ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਮਲੇਸ਼ੀਆ ਏਅਰਲਾਈਨ ਦੀ ਉਡਾਣ ਫਿਲਹਾਲ ਸਵੇਰ ਤੱਕ ਲਈ ਰੱਦ ਕਰ ਦਿੱਤੀ ਗਈ ਹੈ ਜਦੋਂਕਿ ਇਹ ਉਡਾਣ ਕੁਆਲਾਲੰਪੁਰ ਤੋਂ ਅੰਮਿ੍ਤਸਰ ਆਪਣੇ ਨਿਰਧਾਰਿਤ ਸਮੇਂ ਉਤੇ 8.30 ਪਹੁੰਚ ਗਈ ਸੀ। ਇਸ ਉਡਾਣ ਨੂੰ ਰਾਤ ਦੇ ਰਵਾਨਾ ਹੋਣ ਦੇ ਉਕਤ ਨਿਰਧਾਰਿਤ ਸਮੇਂ ਤੋਂ ਰੋਕ ਕੇ ਇਸ ਉਕਤ ਉਡਾਣ ਨੂੰ ਦਿਨ ਸਮੇਂ ਰਵਾਨਾ ਕਰਨ ਲਈ ਯਾਤਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
;
;
;
;
;
;