ਸਾਈਬਰ ਅਪਰਾਧੀਆਂ ਦੀ ਮਦਦ ਕਰਨ ਦੇ ਦੋਸ਼ 'ਚ ਵੋਡਾਫੋਨ ਦਾ ਏਰੀਆ ਸੇਲਜ਼ ਮੈਨੇਜਰ ਸੀ.ਬੀ.ਆਈ. ਵਲੋਂ ਗ੍ਰਿਫਤਾਰ
ਨਵੀਂ ਦਿੱਲੀ, 8 ਜਨਵਰੀ (ਪੀ.ਟੀ.ਆਈ.)- ਸੀ.ਬੀ.ਆਈ. ਨੇ ਵੋਡਾਫੋਨ ਦੇ ਇਕ ਏਰੀਆ ਸੇਲਜ਼ ਮੈਨੇਜਰ ਨੂੰ ਕਥਿਤ ਤੌਰ 'ਤੇ ਬਲਕ ਸਿਮ ਕਾਰਡ ਜਾਰੀ ਕਰਨ ਵਿਚ ਸਹਾਇਤਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ, ਜੋ ਕਿ ਵੱਡੇ ਪੱਧਰ 'ਤੇ ਫਿਸ਼ਿੰਗ ਕਾਰਜਾਂ 'ਚ ਸ਼ਾਮਲ ਇਕ ਸਾਈਬਰ-ਅਪਰਾਧੀ ਗਿਰੋਹ ਦੁਆਰਾ ਵਰਤੇ ਜਾਂਦੇ ਸਨ।
ਵੋਡਾਫੋਨ ਏਰੀਆ ਸੇਲਜ਼ ਮੈਨੇਜਰ, ਨਵੀਂ ਦਿੱਲੀ ਵਜੋਂ ਤਾਇਨਾਤ ਬੀਨੂ ਵਿਦਿਆਧਰਨ ਦੀ ਕਥਿਤ ਭੂਮਿਕਾ ਪਿਛਲੇ ਸਾਲ ਦਸੰਬਰ 'ਚ ਦਿੱਲੀ-ਐਨ.ਸੀ.ਆਰ. ਅਤੇ ਚੰਡੀਗੜ੍ਹ ਤੋਂ ਕੰਮ ਕਰ ਰਹੇ ਇਕ ਸਾਈਬਰ-ਅਪਰਾਧੀ ਗਿਰੋਹ ਦੀ ਸੀਬੀਆਈ ਜਾਂਚ ਦੌਰਾਨ ਸਾਹਮਣੇ ਆਈ ਸੀ।
ਕੇਂਦਰੀ ਜਾਂਚ ਬਿਊਰੋ ਸੀ.ਬੀ.ਆਈ. ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਗਿਰੋਹ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੌਮਾਂਤਰੀ ਸਾਈਬਰ ਅਪਰਾਧੀਆਂ ਨੂੰ ਬਲਕ ਐਸ.ਐਮ.ਐਸ. ਸੇਵਾਵਾਂ ਪ੍ਰਦਾਨ ਕਰ ਰਿਹਾ ਸੀ। "ਮੁਲਜ਼ਮਾਂ ਨੇ ਦੂਰਸੰਚਾਰ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਲਗਭਗ 21,000 ਸਿਮ ਕਾਰਡ ਪ੍ਰਾਪਤ ਕੀਤੇ ਸਨ ਤਾਂ ਜੋ ਸਾਈਬਰ ਅਪਰਾਧੀਆਂ ਦੁਆਰਾ ਸੁਨੇਹੇ ਭੇਜਣ ਲਈ ਵਰਤੇ ਜਾਂਦੇ ਬਲਕ ਐਸ.ਐਮ.ਐਸ. ਦੇ ਪ੍ਰਸਾਰਣ ਦੀ ਸਹੂਲਤ ਦਿੱਤੀ ਜਾ ਸਕੇ।"
;
;
;
;
;
;