ਨਿਪਾਲ ਵਿਚ ਈਸਾਈ ਭਾਈਚਾਰੇ ਨੇ ਮਨਾਈ ਕ੍ਰਿਸਮਸ ਦੀ ਸ਼ਾਮ
ਲਲਿਤਪੁਰ [ਨਿਪਾਲ], 24 ਦਸੰਬਰ (ਏਐਨਆਈ):ਨਿਪਾਲ ਦੇ ਈਸਾਈ ਧਰਮ ਦੇ ਪੈਰੋਕਾਰ ਬੁੱਧਵਾਰ ਸ਼ਾਮ ਨੂੰ ਲਲਿਤਪੁਰ ਦੇ "ਅਜ਼ੰਪਸ਼ਨ ਚਰਚ" ਵਿਖੇ ਇਕੱਠੇ ਹੋਏ, ਸਮੂਹਿਕ ਪ੍ਰਾਰਥਨਾ ਵਿਚ ਸ਼ਾਮਿਲ ਹੋਏ ਅਤੇ ਕੈਰੋਲ ਗਾਏ ਗਏ । ਕ੍ਰਿਸਮਸ ਦੀ ਸ਼ਾਮ ਦਾ ਸਾਲਾਨਾ ਜਸ਼ਨ 24 ਦਸੰਬਰ ਨੂੰ ਮਨਾਇਆ ਜਾਂਦਾ ਹੈ, ਜੋ ਕਿ ਯਿਸੂ ਮਸੀਹ ਦੇ ਜਨਮ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਸਦਾ ਜਨਮ 25 ਦਸੰਬਰ ਨੂੰ ਹੋਇਆ ਸੀ, ਜਿਸ ਨੂੰ ਕ੍ਰਿਸਮਸ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਨਿਪਾਲ ਭਰ ਦੇ ਚਰਚਾਂ ਨੂੰ ਰੌਸ਼ਨੀਆਂ ਅਤੇ ਸਜਾਵਟ ਨਾਲ ਸਜਾਇਆ ਗਿਆ ਹੈ ਤਾਂ ਜੋ ਸ਼ਾਮ ਨੂੰ ਖੁਸ਼ੀ ਅਤੇ ਧੂਮਧਾਮ ਨਾਲ ਮਸੀਹ ਦੀ ਉਸਤਤ ਕੀਤੀ ਜਾ ਸਕੇ। ਲਲਿਤਪੁਰ ਸ਼ਹਿਰ ਵਿਚ "ਅਜ਼ੰਪਸ਼ਨ ਚਰਚ" ਨੂੰ ਵੀ ਰੋਸ਼ਨੀਆਂ ਨਾਲ ਸਜਾਇਆ ਗਿਆ ਸੀ ਅਤੇ ਵਿਹੜੇ ਵਿਚ ਇਕ ਕ੍ਰਿਸਮਸ ਟ੍ਰੀ ਲਗਾਇਆ ਗਿਆ ਸੀ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਸੀ।
;
;
;
;
;
;
;
;