ਜੰਡਿਆਲਾ ਗੁਰੂ ਦੇ ਅਸਿਸਟੈਂਟ ਮੈਨੇਜਰ ਦੀ ਲੁੱਟ-ਖੋਹ ਉਪਰੰਤ ਗੋਲੀ ਮਾਰ ਕੇ ਹੱਤਿਆ
ਜੰਡਿਆਲਾ ਗੁਰੂ , 24 ਦਸੰਬਰ (ਪ੍ਰਮਿੰਦਰ ਸਿੰਘ ਜੋਸਨ) - ਸੋਮਵਾਰ ਤੋਂ ਲਾਪਤਾ ਕੈਪੀਟਲ ਬੈਂਕ ਜੰਡਿਆਲਾ ਗੁਰੂ ਦੇ ਅਸਿਸਟੈਂਟ ਮੈਨੇਜਰ ਰੋਬਨਦੀਪ ਸਿੰਘ (37 ) ਦੀ ਕਰਤਾਰਪੁਰ ਨੇੜੇ ਲੋਟ ਖੋਹ ਕਰਕੇ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਬਨਦੀਪ ਸਿੰਘ (ਪੁੱਤਰ ਜਗਜੀਤ ਸਿੰਘ ਜੀਤੂ ਭਲਵਾਨ) ਵਾਸੀ ਮਾਡਲ ਟਾਊਨ, ਜੀ. ਟੀ. ਰੋਡ ਜੰਡਿਆਲਾ ਗੁਰੂ ਜੋ ਕਿ ਕੈਪੀਟਲ ਬੈਂਕ ਜੰਡਿਆਲਾ ਗੁਰੂ ਵਿਚ ਅਸਿਸਟੈਂਟ ਮੈਨੇਜਰ ਵਜੋਂ ਸੇਵਾ ਨਿਭਾ ਰਿਹਾ ਸੀ। ਬੀਤੇ ਸੋਮਵਾਰ ਨੂੰ ਸਵੇਰੇ ਉਹ ਬੈਂਕ ਦੇ ਕੰਮ ਲਈ ਕਿਤੇ ਗਿਆ ਅਤੇ ਸ਼ਾਮ ਤੱਕ ਘਰ ਵਾਪਸ ਨਹੀਂ ਮੁੜਿਆ। ਉਸ ਦਾ ਮੋਬਾਈਲ ਫ਼ੋਨ ਵੀ ਬੰਦ ਪਾਇਆ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬੈਂਕ ਦੇ ਮੁਲਾਜ਼ਮਾਂ ਵਲੋਂ ਭਾਲ ਕੀਤੀ ਗਈ ਪਰ ਕੁਝ ਪਤਾ ਨਾ ਲੱਗਾ । ਪੁਲਿਸ ਨੂੰ ਪਤਾ ਕਿ ਲੱਗਾ ਕਿ ਉਸ ਦੀ ਛਾਤੀ ਵਿਚ ਗੋਲੀ ਵੱਜੀ ਮ੍ਰਿਤਕ ਦੇਹ ਕਰਤਾਰਪੁਰ ਨੇੜਿਉਂ ਉਸ ਦੀ ਆਪਣੀ ਕਾਰ ਵਿਚੋਂ ਬਰਾਮਦ ਹੋਈ ਹੈ । ਪਰਿਵਾਰਕ ਸੂਤਰਾਂ ਅਨੁਸਾਰ ਰੋਬਨਦੀਪ ਸਿੰਘ ਨੇ ਕਿਸੇ ਕੋਲੋਂ ਪੈਸੇ ਵੀ ਲੈਣੇ ਸਨ ਅਤੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਵਾਰਦਾਤ ਨੂੰ ਲੁਟੇਰਿਆ ਵਲੋਂ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਰੋਬਨਦੀਪ ਸਿੰਘ ਦਾ ਲਾਇਸੰਸੀ ਪਿਸਟਲ, ਉਸ ਦਾ ਪਰਸ ਅਤੇ ਇਕ ਮੋਬਾਇਲ ਵੀ ਗ਼ਾਇਬ ਪਾਇਆ ਗਿਆ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਦੀ ਲੁੱਟ-ਖੋਹ ਉਪਰੰਤ ਉਸ ਦਾ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ।
;
;
;
;
;
;
;
;
;