ਦਿੱਲੀ ਮੈਟਰੋ ਦੇ ਫੇਜ਼ 5-ਏ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਮੰਤਰੀ ਮੰਡਲ ਨੇ - ਅਸ਼ਵਨੀ ਵੈਸ਼ਨਵ
ਨਵੀਂ ਦਿੱਲੀ, 24 ਦਸੰਬਰ - ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲਿਆਂ 'ਤੇ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ ਦੇ ਫੇਜ਼ 5-ਏ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ 13 ਸਟੇਸ਼ਨ ਹੋਣਗੇ। 12,015 ਕਰੋੜ ਰੁਪਏ ਦੀ ਲਾਗਤ ਨਾਲ 16 ਕਿਲੋਮੀਟਰ ਲੰਬੀ ਨਵੀਂ ਲਾਈਨ ਵਿਛਾਈ ਜਾਵੇਗੀ। ਇਸ ਨਾਲ, ਦਿੱਲੀ ਮੈਟਰੋ ਨੈੱਟਵਰਕ ਦਾ ਵਿਸਤਾਰ 400 ਸਟੇਸ਼ਨਾਂ ਤੱਕ ਹੋ ਜਾਵੇਗਾ। ਉਨ੍ਹਾਂ ਕਿਹਾ, "ਇਸ ਦੀ ਉਸਾਰੀ ਤਿੰਨ ਸਾਲਾਂ ਵਿਚ ਪੂਰੀ ਹੋ ਜਾਵੇਗੀ। ਉਸਾਰੀ ਜ਼ਿਆਦਾਤਰ ਟਨਲ ਬੋਰਿੰਗ ਮਸ਼ੀਨਾਂ ਦੀ ਵਰਤੋਂ ਕਰਕੇ ਭੂਮੀਗਤ ਕੀਤੀ ਜਾਵੇਗੀ, ਜਿਸ ਨਾਲ ਆਵਾਜਾਈ ਵਿਚ ਘੱਟ ਤੋਂ ਘੱਟ ਵਿਘਨ ਪਵੇਗਾ।"
;
;
;
;
;
;
;
;
;