JALANDHAR WEATHER

ਰਾਜਪੁਰਾ ਦੇ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਰਾਜਪੁਰਾ (ਪਟਿਆਲਾ), 23 ਦਸੰਬਰ (ਰਣਜੀਤ ਸਿੰਘ) - ਰਾਜਪੁਰਾ ਦੇ ਇਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਮਿਲੀ ਹੈ, ਜਿਸ ਨਾਲ ਸਕੂਲ ਵਿਚ ਮਹੌਲ ਥੋੜਾ ਜਿਹਾ ਦਹਿਸ਼ਤ ਭਰਿਆ ਬਣ ਗਿਆ ਸੀ। ਇਸ ਸੰਬੰਧ ਦੇ ਵਿਚ ਸਕੂਲ ਦੀ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਧਮਕੀ ਭਰੀ ਮੇਲ ਮਿਲੀ ਤਾਂ ਉਨ੍ਹਾਂ ਨੇ ਇਸ ਸੰਬੰਧ ਦੇ ਵਿਚ ਆਪਣੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕੀਤਾ। ਡੀਐਸਪੀ ਮਨਜੀਤ ਸਿੰਘ, ਐਸਐਚਓ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਚੰਦ ਮਿੰਟਾਂ ਦੇ ਵਿਚ ਸਕੂਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਵਿਸ਼ਵਾਸ ਦਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਪੁਲਿਸ ਹਰ ਸਮੇਂ ਹਲਕਾ ਵਾਸੀਆਂ, ਸਕੂਲਾਂ ਨਾਲ ਸਕੂਲ ਦੇ ਬੱਚਿਆਂ ਨਾਲ ਖੜੀ ਹੈ। ਦੱਸਣ ਯੋਗ ਹੈ ਕਿ ਅੱਜ ਸਕੂਲ ਵਿਚ ਆਖਰੀ ਵਰਕਿੰਗ ਡੇ ਸੀ । ਕੱਲ੍ਹ ਤੋਂ ਛੁੱਟੀਆਂ ਹੋ ਗਈਆਂ ਹਨ ਅਤੇ ਸਕੂਲ ਮੁੜ ਤੋਂ 2 ਜਨਵਰੀ ਨੂੰ ਖੁੱਲ੍ਹੇਗਾ। ਇਸ 'ਤੇ ਪ੍ਰਿੰਸੀਪਲ ਨੇ ਕਿਹਾ ਕਿ ਪੁਲਿਸ ਦੇ ਆਉਣ ਨਾਲ ਉਨ੍ਹਾਂ ਨੂੰ ਕਾਫੀ ਜਿਆਦਾ ਬਲ ਮਿਲਿਆ ਹੈ ਤੇ ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਘਬਰਾਹਟ ਨਹੀਂ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ