JALANDHAR WEATHER

ਪੁਲਿਸ ਹਿਰਾਸਤ ਵਿਚ ਚੋਰ ਨੇ ਨੁਕੀਲੀ ਚੀਜ਼ ਮਾਰ ਕੇ ਆਪਣੇ ਆਪ ਨੂੰ ਕੀਤਾ ਜ਼ਖਮੀ

ਨਡਾਲਾ (ਕਪੂਰਥਲਾ), 20 ਦਸੰਬਰ (ਰਘਬਿੰਦਰ ਸਿੰਘ) - ਅੱਜ ਨਡਾਲਾ ਚੌਂਕੀ ਵਿਚ ਇਕ ਵਿਅਕਤੀ ਵਲੋਂ ਚੋਰ ਨੂੰ ਕਾਬੂ ਕਰਕੇ ਲਿਆਂਦਾ ਗਿਆ ਜਿਥੇ ਉਕਤ ਚੋਰ ਨੇ ਕੋਈ ਨੁਕੀਲੀ ਚੀਜ਼ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਜ਼ਖ਼ਮੀ ਹਾਲਤ ਵਿਚ ਉਸਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਫੋਨ 'ਤੇ ਗੱਲਬਾਤ ਕਰਦਿਆਂ ਨਡਾਲਾ ਚੌਂਕੀ ਇੰਚਾਰਜ਼ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਲਿਪਤ ਵਿਰਲੀ ਪੁੱਤਰ ਨਾਨਕ ਚੰਦ ਵਾਸੀ ਲੱਖਣ ਕੇ ਪੱਡਾ, ਮਨਦੀਪ ਸਿੰਘ ਉਰਫ ਮੀਪਾ ਪੁੱਤਰ ਜੋਗਿੰਦਰ ਸਿੰਘ ਨੂੰ ਚੋਰੀ ਕਰਦਿਆਂ ਫੜੵ ਕੇ ਚੌਂਕੀ ਲਿਆਏ ਸਨ ਕਿ ਇਸ ਨੇ ਸਾਡੀ ਕਣਕ ਚੋਰੀ ਕੀਤੀ ਹੈ। ਉਕਤ ਚੋਰ ਨੂੰ ਅਸੀ ਦੂਜੇ ਕਮਰੇ ਵਿਚ ਬਿਠਾ ਕੇ ਲਿਪਤ ਵਿਰਲੀ ਦੀ ਸ਼ਿਕਾਇਤ ਦਰਜ਼ ਕਰਨ ਲੱਗ ਪਏ । ਇਸ ਦੋਰਾਨ ਉਸ ਚੋਰ ਨੇ ਕੋਈ ਨੁਕੀਲੀ ਚੀਜ਼ ਨਾਲ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਹੁਣ ਖਤਰੇ ਤੋ ਬਾਹਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ