ਬਲਾਕ ਸੰਮਤੀ ਜ਼ੋਨ ਮੀਆਂਵਿੰਡ ਤੋਂ 'ਆਪ' ਉਮੀਦਵਾਰ ਸੱਤਾ ਜੇਤੂ
ਮੀਆਂਵਿੰਡ, ਤਰਨ ਤਾਰਨ , 17 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਅਤੇ ਬਲਾਕ ਨਾਗੋਕੇ ਅਧੀਨ ਆਉਂਦੇ ਜ਼ੋਨ ਮੀਆਂਵਿੰਡ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਦੇ ਉਮੀਦਵਾਰ ਸਤਨਾਮ ਸਿੰਘ ਸੱਤਾ ਵੱਡੇ ਫਰਕ ਨਾਲ ਜੇਤੂ ਰਹੇ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਗੋਰਾ ਸੰਧੂ ਦੇ ਦਿੱਤੇ ਥਾਪੜੇ ਸਦਕਾ ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਚੋਣ ਲੜਨ ਵਾਲੇ ਸਤਨਾਮ ਸਿੰਘ ਸੱਤਾ ਇਹ ਚੋਣ ਜਿੱਤਣ ਵਿਚ ਕਾਮਯਾਬ ਹੋਏ।
;
;
;
;
;
;
;
;