ਬਲਾਕ ਸੰਮਤੀ ਜ਼ੋਨ ਕੰਧਾਲਾ ਜੱਟਾਂ ਤੋਂ 'ਆਪ' ਉਮੀਦਵਾਰ ਪਵਨਦੀਪ ਕੌਰ ਜੇਤੂ ਵਿਧਾਇਕ ਜਸਵੀਰ ਰਾਜਾ ਨੇ ਦਿੱਤੀਆਂ ਸ਼ੁਭਕਾਮਨਾਵਾਂ
ਟਾਂਡਾ ਉੜਮੁੜ, 27 ਦਸੰਬਰ - (ਦੀਪਕ ਬਹਿਲ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਟਾਂਡਾ ਵਿਚ ਚੱਲ ਰਹੀ ਗਿਣਤੀ ਦੌਰਾਨ ਜ਼ੋਨ ਕੰਧਾਲਾ ਜੱਟਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਵਨਦੀਪ ਕੌਰ ਧਰਮ ਸੁਪਤਨੀ ਅੰਮ੍ਰਿਤ ਪਾਲ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਕੰਧਾਲਾ ਜੱਟਾਂ ਨੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੂੰ 477 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉਨਾਂ ਦੀ ਇਸ ਜਿੱਤ 'ਤੇ ਜਿੱਥੇ ਉਹਨਾਂ ਦੀ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਉੱਥੇ ਹੀ 'ਆਪ' ਵਿਧਾਇਕ ਜਸਵੀਰ ਸਿੰਘ ਰਾਜਾ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਹਨ । ਇਸ ਮੌਕੇ ਜੇਤੂ ਰਹੀ ਉਮੀਦਵਾਰ ਪਵਨਦੀਪ ਕੌਰ ਨੇ ਜ਼ੋਨ ਕੰਧਾਲਾ ਜੱਟਾਂ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।
;
;
;
;
;
;
;
;