ਅਮਨ ਅਰੋੜਾ ਨੇ ਆਪ ਨੂੰ ਮਿਲੀ ਇਕ ਪਾਸੜ ਜਿੱਤ 'ਤੇ ਸਮੂਹ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, 17 ਦਸੰਬਰ - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਾਮੀ ਚੰਡੀਗੜ੍ਹ ਵਿਚ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪ ਨੂੰ ਮਿਲੀ ਇਕ ਪਾਸੜ ਜਿੱਤ 'ਤੇ ਸਮੂਹ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਸਮੂਹ ਪੰਜਾਬ ਵਾਸੀਆਂ ਨੂੰ ਵੀ ਸਾਫ਼ ਸੁਥਰੀਆਂ ਚੋਣਾਂ ਲਈ ਵਧਾਈ ਦਿੰਦਿਆਂ ਕਿਹਾ ਹੈ ਕਿ ਪੂਰੇ ਅਮਨ ਅਮਾਨ ਨਾਲ ਇਹ ਚੋਣਾਂ ਨੇਪਰੇ ਚੜ੍ਹੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਚੋਣਾਂ ਵਿਚ ਧਾਂਦਲੀਆਂ ਹੋਣ ਦਾ ਦੋਸ਼ ਲਾਉਂਦੀ ਰਹੀ, ਜਿਸ ਨੂੰ ਅੱਜ ਪੰਜਾਬ ਦੀ ਜਨਤਾ ਨੇ ਆਪ ਦੇ ਹੱਕ ਵਿਚ ਖੜੇ ਹੋ ਕੇ ਉਨ੍ਹਾਂ ਸਾਰੇ ਦਾਵਿਆਂ ਨੂੰ ਝੁਠਲਾਇਆ ਹੈ।
;
;
;
;
;
;
;
;